ਜ਼ਿਲ੍ਹਾ ਸੰਗਰੂਰ 'ਚ ਵੀ ਲਗਾਤਾਰ ਵਧਣ ਲੱਗੇ ਕੋਰੋਨਾ ਮਾਮਲੇ, ਲੱਗ ਸਕਦੈ ਕਰਫ਼ਿਊ

Monday, Mar 15, 2021 - 06:18 PM (IST)

ਜ਼ਿਲ੍ਹਾ ਸੰਗਰੂਰ 'ਚ ਵੀ ਲਗਾਤਾਰ ਵਧਣ ਲੱਗੇ ਕੋਰੋਨਾ ਮਾਮਲੇ, ਲੱਗ ਸਕਦੈ ਕਰਫ਼ਿਊ

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਜਿਸ ਤਰ੍ਹਾਂ ਆਏ ਦਿਨ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਵੱਧ ਰਹੇ ਹਨ ਲੱਗ ਰਿਹਾ ਹੈ ਕਿ ਜ਼ਿਲ੍ਹਾ ਹੁਣ ਪੂਰੀ ਤਰ੍ਹਾਂ ਕੋਰੋਨਾ ਦੀ ਗ੍ਰਿਫ਼ਤ ਵਿੱਚ ਆ ਗਿਆ ਹੈ ਅਤੇ ਜੇਕਰ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਕਿਸੇ ਸਮੇਂ ਵੀ ਕਰਫਿਊ ਲਗਾਇਆ ਜਾ ਸਕਦਾ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ  ਅੱਜ ਫ਼ਿਰ 35 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

ਫਿਰ ਵੀ ਸਾਰੇ ਲੋਕ ਕੋਰੋਨਾ ਨੂੰ ਲੈ ਕੇ ਸੁਚੇਤ ਨਹੀਂ ਦਿਖ ਰਹੇ, ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਬੀਤੇ ਦਿਨ ਲਏ ਗਏ ਟੈਸਟਾਂ ਵਿੱਚੋਂ ਸਿਹਤ ਬਲਾਕ ਲੌਂਗੋਵਾਲ ਵਿੱਚ 3 , ਧੂਰੀ ਵਿੱਚ 2 ,ਅਤੇ ਸਿਹਤ ਬਲਾਕ ਮਾਲੇਰਕੋਟਲਾ ਵਿੱਚ 9, ਅਮਰਗੜ੍ਹ ਵਿਚ 8 , ਸੁਨਾਮ ਵਿੱਚ 3 , ਸੰਗਰੂਰ ਵਿੱਚ 3 , ਪੰਜਗਰਾਈਆਂ ਵਿੱਚ 2 , ਬਲਾਕ ਮੂਣਕ  ਵਿੱਚ 1,  ਬਲਾਕ ਕੌਹਰੀਆਂ ਵਿੱਚ 2 ਅਤੇ ਸ਼ੇਰਪੁਰ ਵਿੱਚ ਵੀ  2, ਕੇਸ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 4872 ਕੇਸ ਹਨ। ਲੋਕ ਨੈਗੇਟਿਵ ਆਏ ਹਨ ਅਤੇ ਹੁਣ ਤੱਕ ਜਿਨ੍ਹਾਂ ’ਚੋਂ ਕੁੱਲ 4489 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ ਅਤੇ ਜ਼ਿਲ੍ਹੇ ਵਿੱਚ ਅਜੇ ਵੀ ਕੁੱਲ 170  ਕੇਸ ਐਕਟਿਵ ਚੱਲ ਰਹੇ ਹਨ ਅਤੇ ਜ਼ਿਲ੍ਹੇ ਦੇ 43 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ ਹੁਣ ਤੱਕ 213 ਲੋਕ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਇਹ ਵੀ ਪੜ੍ਹੋ: ਸੰਗਰੂਰ ਦੀ ਪੰਚਾਇਤ ਦਾ ਅਨੋਖਾ ਫ਼ੈਸਲਾ, ਬੱਚਿਆਂ ਨੂੰ ਛੋਟੀ ਜਿਹੀ ਗ਼ਲਤੀ ਦੀ ਦਿੱਤੀ ਤਾਲਿਬਾਨੀ ਸਜ਼ਾ (ਵੀਡੀਓ)

ਜ਼ਿਕਰਯੋਗ ਹੈ ਕਿ ਭਾਵੇਂ ਜ਼ਿਲ੍ਹੇ ਵਿੱਚ ਕੇਸ ਵਧ ਰਹੇ ਹਨ ਪਰ ਲੋਕਾਂ ਤੇ ਇਸਦਾ ਕੋਈ ਖਾਸ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ ਨਾ ਹੀ ਸੋਸ਼ਲ ਡਿਸਟੈਂਸ ਹੈ ਅਤੇ ਨਾ ਹੀ ਸਾਰੇ ਲੋਕਾਂ ਦੇ ਮੂੰਹ ਤੇ ਮਾਸਕ ਵੇਖਣ ਨੂੰ ਮਿਲ ਰਿਹਾ ਹੈ, ਜ਼ਿਲ੍ਹੇ ਵਿੱਚ ਦਿਨੋਂ-ਦਿਨ ਵਧ ਰਹੇ ਕੇਸਾਂ ਨੂੰ ਲੈ ਕੇ ਲੋਕਾਂ ਵਿੱਚ ਨਾ-ਮਤਰ ਸਾਵਧਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਸਿਹਤ ਵਿਭਾਗ ਕੋਰੋਨਾ ਨੂੰ ਲੈ ਕੇ ਗੰਭੀਰ ਹੈ ਅਤੇ ਜ਼ਿਲ੍ਹੇ ਵਿੱਚ ਪੂਰੇ ਜੋਰਾਂ ਦੇ ਨਾਲ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਦਵਿੰਦਰ ਘੁਬਾਇਆ ਵੱਲੋਂ ਇੱਕ-ਦੂਜੇ 'ਤੇ 'ਤੁਹਮਤਬਾਜ਼ੀ' ਸ਼ੁਰੂ  

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 4872
ਐਕਟਿਵ ਕੇਸ 170
ਠੀਕ ਹੋਏ 4489
ਮੌਤਾਂ 213


author

Shyna

Content Editor

Related News