ਹੁਣ ਅੰਮ੍ਰਿਤਸਰ ਅਤੇ ਪਟਿਆਲਾ ''ਚ ਰੋਜ਼ਾਨਾ ਹੋਵੇਗੀ 9600 ਕੋਰੋਨਾ ਸੈਂਪਲਾਂ ਦੀ ਜਾਂਚ
Sunday, May 24, 2020 - 10:18 AM (IST)
ਅੰਮ੍ਰਿਤਸਰ (ਜ.ਬ.): ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਟੈਸਟਿੰਗ ਦੀ ਸਮਰੱਥਾ ਵਧਾ ਦਿੱਤੀ ਹੈ। ਅੰਮ੍ਰਿਤਸਰ ਅਤੇ ਪਟਿਆਲਾ ਕਾਲਜਾਂ ਦੀ ਅਗਵਾਈ 'ਚ ਚੱਲਣ ਵਾਲੀ ਲੈਬੋਟਰੀਆਂ 'ਚ ਹੁਣ ਰੋਜ਼ਾਨਾ 9600 ਤੋਂ ਵੱਧ ਸੈਂਪਲਾਂ ਦੀ ਟੈਸਟਿੰਗ ਕੀਤੀ ਜਾਵੇਗੀ ਅਤੇ ਰਿਪੋਰਟ ਵੀ ਛੇਤੀ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਦੋਨੋਂ ਮੈਡੀਕਲ ਕਾਲਜਾਂ 'ਚ ਰੋਜ਼ਾਨਾ 1400 ਸੈਂਪਲ ਦੀ ਟੈਸਟਿੰਗ ਹੁੰਦੀ ਸੀ। ਜਾਣਕਾਰੀ ਅਨੁਸਾਰ ਪੰਜਾਬ 'ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਟੈਸਟਿੰਗ ਲਈ ਪਹਿਲਾਂ ਪੰਜਾਬ ਨੂੰ ਸਰਕਾਰੀ ਲੈਬੋਰੇਟਰੀ ਪੂਨੇ ਅਤੇ ਦਿੱਲੀ 'ਤੇ ਨਿਰਭਰ ਰਹਿਣਾ ਪੈ ਰਿਹਾ ਸੀ ਅਤੇ ਕਿਤੇ-ਕਿਤੇ ਦਿਨ ਟੈਸਟ ਦੀ ਰਿਪੋਰਟ ਲਈ ਇੰਤਜਾਰ ਕਰਨਾ ਪੈਂਦਾ ਸੀ ਪਰ ਸਰਕਾਰ ਵਲੋਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਅਧੀਨ ਚੱਲਣ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਦੀ ਅਗਵਾਈ ਵਾਲੀ ਲੈਬੋਰੇਟਰੀ ਤੋਂ ਕੋਰੋਨਾ ਟੈਸਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਨਾੜ ਸਾੜਨ ਦਾ 3 ਸਾਲ ਦਾ ਟੁੱਟਿਆ ਰਿਕਾਰਡ, 27 ਦਿਨਾਂ 'ਚ ਇੰਨੀਆਂ ਘਟਨਾਵਾਂ ਆਈਆਂ ਸਾਹਮਣੇ
ਲੈਬੋਟਰੀਆਂ 'ਚ ਪਹਿਲਾਂ ਸੀਮਿਤ ਸਾਧਨ ਹੋਣ ਦੇ ਕਾਰਨ ਕਾਲਜ ਦੇ ਡਾਕਟਰ ਮਿਹਨਤ ਅਤੇ ਲਗਨ ਨਾਲ ਟੈਸਟਿੰਗ ਪ੍ਰਕਿਰਿਆ ਨੂੰ ਅੰਜਾਮ ਦੇ ਰਹੇ ਸਨ। ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਟੈਸਟਿੰਗ ਪ੍ਰਕਿਰਿਆ ਲੈਬੋਟਰੀਆਂ 'ਚ ਜਿਆਦਾ ਕਰਨ ਦੇ ਫੈਸਲੇ ਤਹਿਤ ਅਤਿ-ਆਧੁਨਿਕ ਮਸ਼ੀਨਰੀ ਮੰਗਵਾਈ ਗਈ ਹੈ। ਬਾਬਾ ਫਰੀਦ ਯੂਨੀਵਰਸਿਟੀ ਵਲੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਲਈ ਐੱਮ.ਜੀ.ਆਈ.ਐੱਚ. ਪੀ. 96 ਅਤਿ-ਆਧੁਨਿਕ ਮਸ਼ੀਨਰੀ ਇਸ ਸਾਲ ਕਰਵਾਈ ਜਾ ਰਹੀ ਹੈ।ਇਸ ਮਸ਼ੀਨਰੀ ਤਹਿਤ ਹੁਣ ਲੈਬੋਰੇਟਰੀ 'ਚ ਜੋ ਮੈਨੁਅਲ ਕੰਮ ਹੁੰਦਾ ਸੀ ਉਹ ਮੈਕੇਨੀਕਲ ਹੋਵੇਗਾ ਸੋ ਮਿੰਟ 'ਚ 192 ਕੇਸਾਂ ਦੀ ਟੈਸਟਿੰਗ ਹੋ ਸਕੇਗੀ। ਭਵਿੱਖ 'ਚ ਇਹ ਮਸ਼ੀਨਰੀ ਇੰਸਟਾਲ ਹੋਣ ਨਾਲ ਕਾਫ਼ੀ ਕੰਮ ਕਰਨ ਦੇ ਕੰਮਾਂ 'ਚ ਮਦਦ ਮਿਲੇਗੀ। ਸਰਕਾਰੀ ਮੈਡੀਕਲ ਕਾਲਜ ਅੰਿਮ੍ਰਤਸਰ ਦੇ ਮਾਇਕਰੋਬਾਇਓਲੋਜੀ ਲੈਬੋਰੇਟਰੀ ਦੇ ਇੰਚਾਰਜ ਡਾ.ਕੇ.ਡੀ. ਨੇ ਦੱਸਿਆ ਕਿ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਇਸ ਮਸ਼ੀਨ ਨਾਲ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਟੈਸਟਿੰਗ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖਾਧ ਪਦਾਰਥਾਂ ਨੂੰ ਲੈ ਕੇ ਸਿਹਰਾ ਲੈਣ ਦੀ ਕਾਹਲ 'ਚ