ਜਲੰਧਰ 'ਚ ਕੋਰੋਨਾ ਦਾ ਕਹਿਰ, ਕੁਵੈਤ ਤੋਂ ਪਰਤੇ 3 ਨੌਜਵਾਨ ਕੋਰੋਨਾ ਪਾਜ਼ੇਟਿਵ

Monday, Jun 01, 2020 - 07:48 PM (IST)

ਜਲੰਧਰ 'ਚ ਕੋਰੋਨਾ ਦਾ ਕਹਿਰ, ਕੁਵੈਤ ਤੋਂ ਪਰਤੇ 3 ਨੌਜਵਾਨ ਕੋਰੋਨਾ ਪਾਜ਼ੇਟਿਵ

ਜਲੰਧਰ,(ਰੱਤਾ): ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣਾ ਪ੍ਰਸ਼ਾਸਨ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ 3 ਮਾਮਲੇ ਸਾਹਮਣੇ ਆਏ ਹਨ। ਜਲੰਧਰ 'ਚ ਕੁਵੈਤ ਤੋਂ ਪਰਤੇ 3 ਨੌਜਵਾਨਾਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ 30 ਸਾਲ ਦੇ 2 ਨੌਜਵਾਨ ਪਿੰਡ ਰਾਏਪੁਰ ਦੇ ਰਹਿਣ ਵਾਲੇ ਹਨ, ਜਦਕਿ ਇਕ 25 ਸਾਲਾਂ ਨੌਜਵਾਨ ਪਿੰਡ ਡਰੋਲੀ ਕਲਾਂ ਦਾ ਦੱਸਿਆ ਗਿਆ ਹੈ। ਜੋ ਕਿ ਜਲੰਧਰ ਵਾਸੀਆਂ ਲਈ ਇਕ ਖਤਰੇ ਦੀ ਘੰਟੀ ਹੈ।


author

Bharat Thapa

Content Editor

Related News