ਜਲੰਧਰ ਜ਼ਿਲ੍ਹੇ ’ਚ 500 ਰੋਗੀਆਂ ਦੀ ‘ਕੋਰੋਨਾ’ ਰਿਪੋਰਟ ਪਾਜ਼ੇਟਿਵ, 7 ਨੇ ਤੋੜਿਆ ਦਮ

05/21/2021 6:46:59 PM

ਜਲੰਧਰ (ਰੱਤਾ) : ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ 500 ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 28 ਸਾਲਾ ਕੁੜੀ ਸਮੇਤ 9 ਰੋਗੀਆਂ ਨੇ ਦਮ ਤੋੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਵੀਰਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਜ਼ ਤੋਂ ਕੁੱਲ 418 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 36 ਲੋਕ ਦੂਸਰੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 382 ਰੋਗੀਆਂ ’ਚ ਸਿਵਲ ਹਸਪਤਾਲ ਦੇ 2 ਡਾਕਟਰ ਅਤੇ ਸਟਾਫ, ਲੈਦਰ ਕੰਪਲੈਕਸ ਸਥਿਤ ਇਕ ਫੈਕਟਰੀ ਦੇ 6 ਵਰਕਰ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ।

4250 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 576 ਹੋਰ ਹੋਏ ਰਿਕਵਰ
ਉੱਧਰ ਸਿਹਤ ਮਹਿਕਮੇ ਨੂੰ  4250 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਰੋਗੀਆਂ ’ਚੋਂ 576 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6220 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ 

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1012289
ਨੈਗੇਟਿਵ ਆਏ-899695
ਪਾਜ਼ੇਟਿਵ ਆਏ-55914
ਡਿਸਚਾਰਜ ਹੋਏ ਰੋਗੀ-49391
ਮੌਤਾਂ ਹੋਈਆਂ-1281
ਐਕਟਿਵ ਕੇਸ-5242

ਇਹ ਵੀ ਪੜ੍ਹੋ : ਢੀਂਡਸਾ ਅਤੇ ਬ੍ਰਹਮਪੁਰਾ ਧੜਾ ਬਦਲੇਗਾ ਪੰਜਾਬ ਦੀ ਸਿਆਸਤ ਦੇ ਸਮੀਕਰਨ

ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
*ਮਾਸਕ ਜ਼ਰੂਰ ਪਾਓ
* ਹੱਥ ਹਮੇਸ਼ਾ ਸਾਫ਼ ਰੱਖੋ
* ਸਮੇਂ-ਸਮੇਂ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
* ਛਿੱਕਦੇ ਜਾਂ ਖੰਘਦੇ ਸਮੇਂ ਮੂੰਹ ਤੇ ਨੱਕ ਟਿਸ਼ੂ ਨਾਲ ਢਕੋ। ਇਸ ਤੋਂ ਬਾਅਦ ਟਿਸ਼ੂ ਨੂੰ ਬੰਦ ਡਸਟਬਿਨ ’ਚ ਸੁੱਟੋ।
* ਜਿਨ੍ਹਾਂ ਨੂੰ ਸਰਦੀ, ਜ਼ੁਕਾਮ ਤੇ ਫਲੂ ਹੈ, ਉਨ੍ਹਾਂ ਤੋਂ ਦੂਰ ਰਹੋ
* ਸਮਾਜਕ ਦੂਰੀ ਦੀ ਪਾਲਣਾ ਕਰੋ
* ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ

ਇਹ ਵੀ ਪੜ੍ਹੋ : ਮਲੋਟ 'ਚ ਬਰਸਾਤੀ ਨਾਲਿਆਂ ਕੋਲੋਂ ਮਿਲਿਆ ਮਨੁੱਖੀ ਪਿੰਜਰ, ਫੈਲੀ ਦਹਿਸ਼ਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News