ਲੁਧਿਆਣਾ : ਢਾਈ ਮਹੀਨੇ ਬਾਅਦ ਦੀਪਕ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਮਿਲੀ ਛੁੱਟੀ

Sunday, May 17, 2020 - 09:52 AM (IST)

ਲੁਧਿਆਣਾ (ਰਾਜ) : ਅਮਰਪੁਰਾ ਦੇ ਰਹਿਣ ਵਾਲੇ ਦੀਪਕ ਦੀ ਢਾਈ ਮਹੀਨੇ ਬਾਅਦ ਜਾ ਕੇ ਦੋਵੇਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਹੁਣ ਉਸ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੀਪਕ ਪਿਛਲੇ ਢਾਈ ਮਹੀਨੇ ਤੋਂ ਆਈਸੋਲੇਸ਼ਨ ਵਾਰਡ 'ਚ ਐਡਮਿਟ ਸੀ। ਉਸ ਦੀ ਕਾਫੀ ਸਮੇਂ ਤੋਂ ਰਿਪੋਰਟ ਕਦੇ ਨੈਗੇਟਿਵ ਅਤੇ ਕਦੇ ਪਾਜ਼ੇਟਿਵ ਆ ਰਹੀ ਸੀ। ਗੌਰ ਹੋਵੇ ਕਿ ਅਮਰਪੁਰਾ ਦੀ ਰਹਿਣ ਵਾਲੀ ਔਰਤ ਪੂਜਾ ਪਾਜ਼ੇਟਿਵ ਆਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ। ਉਸ ਦੇ ਦੋ ਬੇਟੇ ਹਨ, ਜਿਸ 'ਚ ਇਕ ਬੇਟੇ ਦੀਪਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇੰਨੀ ਦੇਰ ਆਈਸੋਲੇਸ਼ਨ ਵਾਰਡ 'ਚ ਉਸ ਦਾ ਇਲਾਜ ਚੱਲ ਰਿਹਾ ਸੀ। ਢਾਈ ਮਹੀਨੇ ਬਾਅਦ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਲਈ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
25 ਸ਼ਰਧਾਲੂਆਂ, ਕੋਟਾ ਤੋਂ ਆਏ ਚਾਰ ਵਿਦਿਆਰਥੀ ਸਮੇਤ 33 ਮਰੀਜ਼ ਹੋਏ ਠੀਕ
ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ 33 ਮਰੀਜ਼ ਠੀਕ ਹੋਏ ਹਨ। ਇਨ੍ਹਾਂ 'ਚ 25 ਸ਼ਰਧਾਲੂ ਅਤੇ 4 ਕੋਟਾ ਤੋਂ ਆਏ ਵਿਦਿਆਰਥੀ ਸ਼ਾਮਲ ਹਨ। 18 ਵਿਅਕਤੀ ਜਗਰਾਓਂ, ਚਾਰ ਸਮਰਾਲਾ, ਤਿੰਨ ਸ਼ਿਮਲਾਪੁਰੀ, ਇਕ ਸੰਧੂ ਨਗਰ, ਇਕ ਹਰਗੋਬਿੰਦ ਨਗਰ, ਇਕ ਚੰਦਰ ਨਗਰ, ਇਕ ਇਸਲਾਮਗੰਜ, ਇਕ ਅਮਰਪੁਰਾ, ਇਕ ਅੰਬੇਦਕਰ ਨਗਰ, ਇਕ ਦੇਵ ਨਗਰ ਅਤੇ ਇਕ ਮਰੀਜ਼ ਪਾਇਰ ਨਾਲ ਸਬੰਧਤ ਹੈ। ਇਨ੍ਹਾਂ ਸਾਰਿਆਂ ਨੂੰ ਛੁਟੀ ਦੇ ਦਿੱਤੀ ਗਈ ਹੈ। 22 ਵਿਅਕਤੀਆਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਮਿਲੀ, ਜਦੋਂ ਕਿ ਬਾਕੀ ਲੋਕਾਂ ਨੂੰ ਮਦਰ ਐਂਡ ਚਾਇਲਡ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਮਰੀਜ਼ਾਂ ਨੂੰ ਛੁੱਟੀ ਦਿੰਦੇ ਸਮੇਂ ਹਸਪਤਾਲ ਦੇ ਡਾਕਟਰਾਂ, ਸਟਾਫ ਅਤੇ ਮਨਮੋਹਨ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਸ਼ਾਮਲ ਸਨ।


Babita

Content Editor

Related News