ਜ਼ਿਲਾ ਕਪੂਰਥਲਾ ''ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ

Friday, Mar 26, 2021 - 08:41 PM (IST)

ਜ਼ਿਲਾ ਕਪੂਰਥਲਾ ''ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ

ਕਪੂਰਥਲਾ (ਮਹਾਜਨ)-ਕੋਵਿਡ-19 ਦੇ ਦੁਬਾਰਾ ਤੋਂ ਵੱਧ ਰਹੇ ਕਹਿਰ ਕਾਰਨ ਸਿਹਤ ਵਿਭਾਗ ਵੱਲੋਂ 327 ਨਵੇਂ ਕੋਰੋਨਾ ਪਾਜੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਆ ਰਹੇ ਨਵੇਂ ਕੋਰੋਨਾ ਪਾਜੇਟਿਵ ਕੇਸ ਕਿਸੇ ਵੱਡੇ ਖਤਰੇ ਵੱਲ ਸੰਕੇਤ ਕਰ ਰਹੇ ਹਨ, ਜਿਸ ਨੂੰ ਸਮਝਣ ਦੀ ਤੇ ਸਮਝਦਾਰੀ ਨਾਲ ਕੰਮ ਲੈਣ ਦੀ ਲੋੜ ਹੈ। ਵੱਡੀ ਗਿਣਤੀ ‘ਚ ਆ ਰਹੇ ਪਾਜ਼ੇਟਿਵ ਮਰੀਜ਼ਾਂ ਤੋਂ ਇਲਾਵਾ ਕੋਰੋਨਾ ਨਾਲ ਹਰ ਰੋਜ਼ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਸ਼ੁੱਕਰਵਾਰ ਨੂੰ ਦੋ ਮੌਤਾਂ ਕਾਰਣ ਜ਼ਿਲੇ 'ਚ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਵੀ ਗਿਣਤੀ ਵਧੀ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਕੋਵਿਡ-19 ਦੇ ਜ਼ਿਲਾ ਕਪੂਰਥਲਾ ‘ਚ 327 ਪਾਜੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਜਿਸ ‘ਚ ਆਰ.ਸੀ.ਐਫ ਤੋਂ 6, ਸ਼ੇਖੂਪੁਰ ਤੋਂ 6, ਥਾਣਾ ਸਦਰ ਨਾਲ 1 ਤੇ ਸਿਵਲ ਹਸਪਤਾਲ ਤੋਂ 1 ਮਰੀਜ਼ ਦੀ ਪੁਸ਼ਟੀ ਹੋਈ ਹੈ। ਫਗਵਾੜਾ ਸਬ ਡਵੀਜਨ ਤੋਂ ਵੱਡੀ ਗਿਣਤੀ ‘ਚ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਕੋਰੋਨਾ ਕਾਰਣ ਜਾਨ ਗੁਆਉਣ ਵਾਲਿਆਂ 'ਚ 63 ਸਾਲਾ ਮਹਿਲਾ ਵਾਸੀ ਪਿੰਡ ਸਿਧਵਾਂ ਦੋਨਾ ਤੇ 60 ਸਾਲਾ ਮਹਿਲਾ ਪਿੰਡ ਤਲਵੰਡੀ ਚੌਧਰੀਆਂ ਸ਼ਾਮਲ ਹਨ। ਜਦੋਂ ਕਿ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਮਰੀਜ਼ਾਂ 'ਚੋਂ 140 ਲੋਕਾਂ ਦੇ ਠੀਕ ਹੋਣ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਹੋਲੇ ਮੁਹੱਲੇ ਮੌਕੇ ਸੰਗਤਾਂ ਦੀ ਸਹੂਲਤ ਲਈ ਅੱਜ ਤੋਂ 12 ਘੰਟੇ ਲਈ ਖੋਲਿਆ ਗਿਆ ਵਿਰਾਸਤ-ਏ-ਖਾਲਸਾ
ਸਿਵਲ ਸਰਜਨ ਡਾ. ਸੀਮਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜ਼ਿਲੇ ਦੀਆਂ ਵੱਖ-ਵੱਖ ਟੀਮਾਂ ਵਲੋਂ ਕੁੱਲ 1010 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ‘ਚੋਂ ਕਪੂਰਥਲਾ ਤੋਂ 114, ਫਗਵਾੜਾ ਤੋਂ 300, ਭੁਲੱਥ ਤੋਂ 38, ਸੁਲਤਾਨਪੁਰ ਲੋਧੀ ਤੋਂ 46, ਬੇਗੋਵਾਲ ਤੋਂ 108, ਢਿਲਵਾਂ ਤੋਂ 123, ਕਾਲਾ ਸੰਘਿਆਂ ਤੋਂ 72, ਫੱਤੂਢੀਂਗਾ ਤੋਂ 48, ਪਾਂਛਟਾ ਤੋਂ 80 ਤੇ ਟਿੱਬਾ ਤੋਂ 30 ਲੋਕਾਂ ਦੇ ਸੈਂਪਲ ਲਏ ਗਏ।
ਬੀਤੇ ਕਰੀਬ 26 ਦਿਨਾਂ ਤੋਂ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਲੋਕਾਂ ਨੂੰ ਬਿਨਾਂ ਮਾਸਕ, ਸਮਾਜਿਕ ਦੂਰੀ ਦਾ ਪਾਲਣ ਨਾ ਕਰਦੇ ਹੋਏ ਬਾਜ਼ਾਰਾਂ, ਜਨਤਕ ਥਾਵਾਂ 'ਤੇ ਘੁੰਮਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ। ਜ਼ਿਲੇ ‘ਚ ਹੋ ਰਹੇ ਕੋਰੋਨਾ ਬਲਾਸਟ ਦੇ ਬਾਵਜੂਦ ਵੀ ਲੋਕ ਪਤਾ ਨਹੀ ਕਿਸ ਗੱਲ ਦੀ ਉਡੀਕ ਕਰ ਰਹੇ ਹਨ। ਜੇਕਰ ਕੋਰੋਨਾ ਤੋਂ ਲੋਕ ਨਿਜਾਤ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣਾ ਕਰਨਾ ਪਵੇਗਾ ਨਹੀ ਤਾਂ ਇਸੇ ਤਰ੍ਹਾਂ ਵੱਡੀ ਗਿਣਤੀ ‘ਚ ਕੇਸ ਆਉਣ ਤੇ ਮੌਤ ਹੋਣ ਦਾ ਸਿਲਸਿਲਾ ਜਾਰੀ ਰਹੇਗਾ ਤੇ ਸਰਕਾਰ ਨੂੰ ਪਾਬੰਦੀਆਂ ਵਧਾਉਣ ਲਈ ਮਜਬੂਰ ਹੋਣਾ ਪਵੇਗਾ। ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੇ ਦਿਨਾਂ ‘ਚ ਇਸਦੇ ਭਿਆਨਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।

ਕੋਰੋਨਾ ਅਪਡੇਟ

ਕੁੱਲ ਮਾਮਲੇ 6958
ਠੀਕ ਹੋਏ 8526
ਐਕਟਿਵ ਮਾਮਲੇ 1329
ਕੁੱਲ ਮੌਤਾਂ  239

        
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ           
  
         


author

Sunny Mehra

Content Editor

Related News