ਕੋਰੋਨਾ ਪਾਜ਼ੇਟਿਵ ਔਰਤ ਦੀ ਮੌਤ, 4 ਹੋਰ ਮਰੀਜ਼ ਆਏ ਸਾਹਮਣੇ
Sunday, Aug 30, 2020 - 01:58 PM (IST)
ਭੂੰਗਾ/ਗੜ੍ਹਦੀਵਾਲਾ (ਭਟੋਆ, ਭੱਟੀ) : ਬਲਾਕ ਭੂੰਗਾ ਦੇ ਪਿੰਡ ਚੱਕਲਾਦੀਆਂ ਦੀ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦਕਿ ਚਾਰ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਐੱਸ. ਐੱਮ. ਓ. ਡਾ. ਮਨੋਹਰ ਲਾਲ ਪੀ. ਐੱਚ. ਸੀ. ਭੂੰਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 65 ਸਾਲਾ ਔਰਤ ਪਿੰਡ ਚੱਕ ਲਾਦੀਆਂ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ ਤੇ 26 ਅਗਸਤ ਤੋਂ ਪ੍ਰਾਈਵੇਟ ਹਸਪਤਾਲ ਜਲੰਧਰ ਦਾਖਲ ਸੀ। ਨਿੱਜੀ ਹਸਪਤਾਲ ਵੱਲੋਂ ਇਸ ਦਾ ਕੋਰੋਨਾ ਦਾ ਸੈਂਪਲ 28 ਅਗਸਤ ਨੂੰ ਲਿਆ ਗਿਆ ਸੀ। ਜਿਸਦੀ ਰਿਪੋਰਟ ਪਾਜ਼ੇਟਿਵ ਆਈ । 29 ਅਗਸਤ ਨੂੰ ਨਿੱਜੀ ਹਸਪਤਾਲ ਜਲੰਧਰ ਵਿਖੇ ਸ਼ਾਮੀ ਸਾਢੇ 7 ਵਜੇ ਦੇ ਕਰੀਬ ਇਸ ਦੀ ਮੌਤ ਹੋ ਗਈ।ਇਸ ਔਰਤ ਦਾ ਅੱਜ ਅੱਤਿਮ ਸਸਕਾਰ ਸਰਕਾਰੀ ਹਸਪਤਾਲ ਦੀ ਟੀਮ ਭੂੰਗਾ ਵਲੋ ਕਰਵਾਇਆ ਗਿਆ ਹੈ।
ਐੱਸ.ਐੱਮ.ਓ.ਨੇ ਦੱਸਿਆ ਕਿ ਕੱਲ ਸ਼ਾਮੀ ਚਾਰ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਜਿਨ੍ਹਾਂ ਵਿਚ ਕਸਬਾ ਗੜ੍ਹਦੀਵਲਾ ਤੋਂ 56 ਸਾਲ ਦਾ, ਅਰਨੀਆਲਾ ਸ਼ਾਹਪੁਰ ਤੋ 25 ਸਾਲਾ, ਮੁਸਤਾਪੁਰ ਤੋਂ ਦੋ ਇਕ 71 ਸਾਲਾ ਬਜ਼ੁਰਗ ਅਤੇ ਦੂਜਾ 19 ਸਾਲ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਨੂੰ ਸਿਹਤ ਕਰਮਚਾਰੀਆਂ ਵਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਤੇ ਰਿਆਤ ਬਾਹਰਾ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ। ਇਸ ਮੌਕੇ ਐੱਸ.ਐੱਮ.ਓ. ਡਾ.ਮਨੋਹਰ ਲਾਲ, ਜਸਿੰਤਦਰ ਸਿੰਘ ਬੀ.ਈ.ਈ., ਹੈਲਥ ਇੰਸਪੈਕਟਰ ਉਮੇਸ ਕੁਮਾਰ, ਹੈਲਥ ਵਰਕਰ ਜਤਿੰਦਰ ਕੁਮਾਰ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਿੰਦਰ ਸਿੰਘ, ਅਸ਼ਵਨੀ ਕੁਮਾਰ ਅਤੇ ਸਰਪੰਚ ਗੁਰਪ੍ਰੀਤ ਆਦਿ ਹਾਜ਼ਰ ਸਨ।