ਮਾਂ ਦੀ ਮਮਤਾ: ਕੋਰੋਨਾ ਪਾਜ਼ੇਟਿਵ ਆਏ ਪੁੱਤ ਲਈ ਖੁਦ ਵੀ ਪਹੁੰਚੀ ਹਸਪਤਾਲ

Friday, Jun 26, 2020 - 05:58 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਰਿਣੀ): ਪਿੰਡ ਹਰੀਕੇ ਕਲਾਂ ਦਾ ਪਾਜ਼ੇਟਿਵ ਆਇਆ ਨੌਜਵਾਨ ਮੰਦਬੁੱਧੀ ਦੱਸਿਆ ਜਾ ਰਿਹਾ ਹੈ, ਜਿਸਦੇ ਪਰਿਵਾਰ ਦੀ ਹਾਲਤ ਪਹਿਲਾਂ ਹੀ ਬਹੁਤ ਖਸਤਾ ਹੈ। ਉਹ ਆਪਣੀ ਮਾਂ ਨਾਲ ਹੀ ਰਹਿੰਦਾ ਸੀ ਅਤੇ ਮਾਂ ਹੀ ਉਸਨੂੰ ਖਵਾਉਂਦੀ ਪਿਆਉਂਦੀ ਸੀ। ਹੁਣ ਇਹ ਪਾਜ਼ੇਟਿਵ ਲੜਕਾ ਕੋਵਿਡ ਹਸਪਤਾਲ ਵਿਖੇ ਬਿਨਾਂ ਕਿਸੇ ਸਹਾਰੇ ਤੋਂ ਕਿਸ ਤਰ੍ਹਾਂ ਰਹਿ ਸਕੇਗਾ ਇਹ ਵੱਡਾ ਸਵਾਲ ਹੈ। ਇਸੇ ਵਿਚਕਾਰ ਮਾਂ ਦੀ ਮਮਤਾ ਵੀ ਆਪਣੇ ਪੁੱਤ ਲਈ ਘੱਟ ਨਹੀਂ ਰਹੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਫਾਇਰਿੰਗ ਕੇਸ : ਦੋ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਖਾਰਜ

ਇਸ ਪਾਜ਼ੇਟਿਵ ਮੁੰਡੇ ਨੂੰ ਜਿਵੇਂ ਹੀ ਸਿਹਤ ਵਿਭਾਗ ਨੇ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕੀਤਾ ਤਾਂ ਉਸਦੀ ਮਾਂ ਨੇ ਵੀ ਹਸਪਤਾਲ ਪੁੱਜ ਕੇ ਆਪਣੇ ਪੁੱਤ ਲਈ ਹਸਪਤਾਲ ਰਹਿਣ ਦਾ ਫੈਸਲਾ ਕਰ ਲਿਆ। ਜਾਣਕਾਰੀ ਮਿਲੀ ਹੈ ਕਿ ਜਦੋਂ ਤੱਕ ਇਸ ਮੁੰਡੇ ਦਾ ਹਸਪਤਾਲ ਵਿਖੇ ਇਲਾਜ ਚੱਲੇਗਾ, ਉਸਦੀ ਮਾਂ ਦੀ ਵੀ ਓਨਾ ਚਿਰ ਹਸਪਤਾਲ ਵਿਖੇ ਹੀ ਰਹਿਣ ਦੀ ਖਬਰ ਹੈ। ਇਸੇ ਤਰ੍ਹਾਂ ਪਿੰਡ ਰੁਪਾਣਾ ਤੋਂ ਪਾਜ਼ੇਟਿਵ ਆਏ ਮਰੀਜ਼ ਜੋ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੈ ਦੇ ਕੋਵਿਡ-19 ਹਸਪਤਾਲ ਵਿਖੇ ਦਾਖ਼ਲ ਹੋਣ ਨਾਲ ਘਰ ਦੇ ਗੁਜ਼ਾਰੇ ਲਈ ਵੱਡੀ ਰੁਕਾਵਟ ਬਣ ਗਿਆ ਹੈ। ਅਜਿਹੇ ਪਰਿਵਾਰਾਂ ਲਈ ਇਲਾਜ ਪੱਖੋਂ ਭਾਵੇਂ ਸਿਹਤ ਵਿਭਾਗ ਵਲੋਂ ਤਿਆਰੀਆਂ ਮੁਕੰਮਲ ਹਨ ਪਰ ਅਜਿਹੇ ਪਰਿਵਾਰਾਂ ਦਾ ਅਸਲ ਦਰਦ ਡਾਕਟਰੀ ਟੀਮਾਂ ਅਤੇ ਸਰਕਾਰ ਦੇ ਵੱਸੋਂ ਬਾਹਰ ਦੀ ਗੱਲ ਹੈ।

ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!


Shyna

Content Editor

Related News