ਟ੍ਰਾਈਸਿਟੀ ’ਚ 48 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

09/11/2022 2:29:14 PM

ਚੰਡੀਗੜ੍ਹ (ਪਾਲ) : ਸ਼ਹਿਰ 'ਚ 23 ਲੋਕਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ਾਂ ਵਿਚ 8 ਪੁਰਸ਼ ਅਤੇ 15 ਔਰਤਾਂ ਹਨ। ਕੋਵਿਡ ਪਾਜ਼ੇਟੀਵਿਟੀ ਦਰ 2.30 ਫ਼ੀਸਦੀ ਦਰਜ ਕੀਤੀ ਗਈ, ਜਦੋਂ ਕਿ ਪਿਛਲੇ ਇਕ ਹਫ਼ਤੇ ਵਿਚ ਕੋਵਿਡ ਪਾਜ਼ੇਟੀਵਿਟੀ ਦਰ 2 ਫ਼ੀਸਦੀ ਹੋ ਗਈ ਹੈ। ਸਿਹਤ ਵਿਭਾਗ ਨੇ 24 ਘੰਟਿਆਂ ਵਿਚ 998 ਲੋਕਾਂ ਦੇ ਸੈਂਪਲ ਲਏ। ਨਵੇਂ ਮਰੀਜ਼ਾਂ ਦੇ ਨਾਲ 21 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ।

ਹੁਣ ਸ਼ਹਿਰ ਵਿਚ ਸਰਗਰਮ ਕੇਸਾਂ ਦੀ ਗਿਣਤੀ 139 ਹੋ ਗਈ ਹੈ। ਸਰਗਰਮ ਮਰੀਜ਼ਾਂ ਵਿਚੋਂ 11 ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ। ਇਸ ਦੇ ਨਾਲ ਹੀ ਮੋਹਾਲੀ ਵਿਚ ਕੋਵਿਡ ਦੇ 17 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 13 ਮਰੀਜ਼ ਠੀਕ ਹੋ ਗਏ ਅਤੇ ਛੁੱਟੀ ਦੇ ਦਿੱਤੀ ਗਈ। ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 82 ਹੋ ਗਈ ਹੈ। ਪੰਚਕੂਲਾ ਤੋਂ 8 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ, ਜਿਨ੍ਹਾਂ ਵਿਚੋਂ 45 ਹੋਮ ਆਈਸੋਲੇਸ਼ਨ ਅਤੇ 1 ਹਸਪਤਾਲ ਵਿਚ ਹੈ।
 


Babita

Content Editor

Related News