ਵੱਡੀ ਲਾਪ੍ਰਵਾਹੀ : ਹਸਪਤਾਲ ''ਚ ਬਦਲੀਆਂ ਗਈਆਂ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਲਾਸ਼ਾਂ

Sunday, Jul 19, 2020 - 01:45 AM (IST)

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ’ਚ 2 ਮ੍ਰਿਤਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਲਾਸ਼ਾਂ ਅਦਲਾ-ਬਦਲੀ ਕਰਨ ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਹਸਪਤਾਲ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਅੰਮ੍ਰਿਤਸਰ ਦੇ ਮਰੀਜ਼ ਦੀ ਲਾਸ਼ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ ਦੇ ਮਰੀਜ਼ ਦੀ ਲਾਸ਼ ਅੰਿਮ੍ਰਤਸਰ ਭੇਜ ਦਿੱਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਦੇਰ ਰਾਤ ਸਾਰੇ ਅਧਿਕਾਰੀਆਂ ਨੂੰ ਸੱਦ ਕੇ ਹਫੜਾ-ਦਫੜੀ ’ਚ ਰਿਪੋਰਟ ਤਿਆਰ ਕੀਤੀ ਜਾਣ ਲੱਗੀ। ਮਾਮਲੇ ਨੂੰ ਲੈ ਕੇ ਅਧਿਕਾਰੀਆਂ ’ਚ ਇੰਨੀ ਦਹਿਸ਼ਤ ਸੀ ਕਿ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਵਿਖਾਈ ਦਿੱਤੇ।

ਜਾਣਕਾਰੀ ਅਨੁਸਾਰ ਜੀ. ਐੱਨ. ਡੀ. ਐੱਚ. ’ਚ ਬੀਤੇ ਸ਼ੁੱਕਰਵਾਰ ਨੂੰ 2 ਲੋਕਾਂ ਦੀ ਮੌਤ ਹੋ ਗਈ। ਡਾਕਟਰਾਂ ਨੇ ਲਾਸ਼ਾਂ ਨੂੰ ਮੋਰਚਰੀ ’ਚ ਰਖਵਾ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਲਾਸ਼ਾਂ ’ਤੇ ਟੈਗ ਲਾਏ ਗਏ। ਅੰਮ੍ਰਿਤਸਰ ਨਾਲ ਸਬੰਧਤ ਮ੍ਰਿਤਕ ’ਤੇ ਮੁਕੇਰੀਆਂ ਦਾ ਟੈਗ ਲਾਇਆ ਗਿਆ, ਜਦੋਂ ਕਿ ਮੁਕੇਰੀਆਂ ਨਾਲ ਸਬੰਧਤ ਮ੍ਰਿਤਕ ’ਤੇ ਅੰਿਮ੍ਰਤਸਰ ਲਿਖ ਕੇ ਟੈਗ ਲਾ ਦਿੱਤਾ ਗਿਆ। ਦੋਵਾਂ ਜ਼ਿਲਿਆਂ ਨਾਲ ਸਬੰਧਤ ਸਿਹਤ ਵਿਭਾਗ ਦੇ ਵਾਹਨ ਸ਼ਨੀਵਾਰ ਨੂੰ ਲਾਸ਼ਾਂ ਲੈਣ ਲਈ ਹਸਪਤਾਲ ਪੁੱਜੇ। ਇਸ ਦੌਰਾਨ ਟੈਗ ਵੇਖ ਕੇ ਉਨ੍ਹਾਂ ਨੇ ਲਾਸ਼ਾਂ ਵਾਹਨ ’ਚ ਰੱਖ ਲਈਆਂ ਅਤੇ ਚਲੇ ਗਏ। ਜਿਵੇਂ ਹੀ ਇਕ ਲਾਸ਼ ਅੰਿਮ੍ਰਤਸਰ ਸ਼ਮਸ਼ਾਨਘਾਟ ’ਚ ਪਹੁੰਚੀ ਅਤੇ ਉਨ੍ਹਾਂ ਨੇ ਮ੍ਰਿਤਕ ਸਰੀਰ ਦੀ ਰਸਮ ਕਿਰਿਆ ਪੂਰੀ ਕਰ ਦਿੱਤੀ, ਜਦੋਂ ਕਿ ਹੁਸ਼ਿਆਰਪੁਰ ਮੁਕੇਰੀਆਂ ’ਚ ਜਦੋਂ ਲੋਕਾਂ ਨੇ ਡੈੱਡ ਬਾਡੀ ਵੇਖੀ ਤਾਂ ਉੱਥੇ ਵੀ ਹੜਕੰਪ ਮੱਚ ਗਿਆ।

ਇਹ ਸਾਰਾ ਘਟਨਾਚੱਕਰ ਜੀ. ਐੱਨ. ਡੀ. ਐੱਚ. ਪ੍ਰਸ਼ਾਸਨ ਤੱਕ ਪਹੁੰਚਿਆ ਤਾਂ ਅਧਿਕਾਰੀਆਂ ਅਤੇ ਡਾਕਟਰਾਂ ਦੇ ਹੱਥ ਪੈਰ-ਫੁੱਲ ਗਏ। ਉਨ੍ਹਾਂ ਨੇ ਝੱਟਪੱਟ ਮੋਰਚਰੀ ਅਤੇ ਆਈਸੋਲੇਸ਼ਨ ਵਾਰਡ ਦੇ ਸਟਾਫ ਨੂੰ ਤਲਬ ਕੀਤਾ। ਖਬਰ ਲਿਖੇ ਜਾਣ ਤੱਕ ਪਿੰ੍ਰਸੀਪਲ ਡਾ. ਰਾਜੀਵ ਦੇਵਗਨ ਅਤੇ ਮੈਡੀਕਲ ਸੁਪਰਟੈਂਡੈਂਟ ਡਾ. ਰਮਨ ਸ਼ਰਮਾ ਸਟਾਫ ਤੋਂ ਪੁੱਛਗਿਛ ਕਰ ਰਹੇ ਸਨ। ਪਿੰ੍ਰਸੀਪਲ ਨੇ ਕਿਹਾ ਕਿ ਗਲਤੀ ਤਾਂ ਹੋਈ ਹੈ, ਉਹ ਹੁਣ ਮਾਮਲੇ ਦੀ ਜਾਂਚ ਕਰ ਰਹੇ ਹਨ।


Bharat Thapa

Content Editor

Related News