ਲੁਧਿਆਣਾ : ਹਸਪਤਾਲ ਦੇ ਚਬੂਤਰੇ ਤੋਂ ਛਾਲ ਮਾਰਨ ਵਾਲੀ ਕੋਰੋਨਾ ਪੀੜਤ ''ਕੁੜੀ'' ਦੀ ਮੌਤ

Sunday, Aug 09, 2020 - 01:10 PM (IST)

ਮਾਛੀਵਾੜਾ (ਟੱਕਰ) : ਲੁਧਿਆਣਾ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕੋਰੋਨਾ ਪੀੜਤ ਕੁੜੀ ਦੀ ਐਤਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਪਿੰਡ ਮੰਡ ਉੱਦੋਵਾਲ ਦੀ ਮ੍ਰਿਤਕ ਕੁੜੀ ਨੇ ਬੀਤੇ ਦਿਨ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਬਣੇ ਚਬੂਤਰੇ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਮ੍ਰਿਤਕ ਕੁੜੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਦਾ ਸੰਸਕਾਰ ਪਿੰਡ 'ਚ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲੁਟੇਰਿਆਂ ਵੱਲੋਂ ਰਾਤ ਦੇ ਹਨ੍ਹੇਰੇ 'ਚ ਵੱਡੀ ਲੁੱਟ, ਲਹੂ-ਲੁਹਾਨ ਕੀਤਾ ਮਨੀ ਐਕਸਚੇਂਜਰ

ਦੱਸਣਯੋਗ ਹੈ ਕਿ ਮ੍ਰਿਤਕ ਕੁੜੀ ਕੁੱਝ ਦਿਨ ਪਹਿਲਾਂ ਕਿਸੇ ਬੀਮਾਰੀ ਕਾਰਨ ਇਲਾਜ ਲਈ ਪੀ. ਜੀ. ਆਈ. 'ਚ ਦਾਖ਼ਲ ਹੋਈ ਸੀ, ਜਿੱਥੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ, ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਉਹ ਵਾਰ-ਵਾਰ ਘਰ ਜਾਣ ਦੀ ਜ਼ਿੱਦ 'ਚ ਸੀ। ਉਸ ਨੇ ਪਹਿਲਾਂ ਵੀ ਭੱਜਣ ਦਾ ਯਤਨ ਕੀਤਾ ਸੀ ਪਰ ਸ਼ੁੱਕਰਵਾਰ ਖਿੜਕੀ ਖੋਲ੍ਹ ਕੇ ਬਾਹਰ ਬਣੇ ਚਬੂਤਰੇ ’ਤੇ ਚੜ੍ਹ ਗਈ।

ਇਹ ਵੀ ਪੜ੍ਹੋ : ਥਾਣੇ 'ਚ ਬੇਰਹਿਮ ਪੁਲਸ ਨੇ ਦਲਿਤ ਮਾਸੂਮਾਂ 'ਤੇ ਢਾਹਿਆ ਤਸ਼ੱਦਦ, ਚੀਕਾਂ ਸੁਣ ਮਿੰਨਤਾਂ ਪਾਉਣ ਲੱਗੇ ਹਵਾਲਾਤੀ

ਖਿੜਕੀ ਤੋਂ ਬਹਾਰ ਨਿਕਲਦਿਆਂ ਦੇਖ ਕੇ ਬਾਕੀ ਮਰੀਜ਼ਾਂ ਨੇ ਸਟਾਫ਼ ਅਤੇ ਪੁਲਸ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਲੜਕੀ ਨੇ ਚਬੂਤਰੇ ਤੋਂ ਛਾਲ ਮਾਰ ਦਿੱਤੀ। ਇਸੇ ਦੌਰਾਨ ਸਟਾਫ਼ ਨੇ ਉਸ ਨੂੰ ਫੜ੍ਹ ਲਿਆ। ਇਸ ਦੌਰਾਨ ਕੁੜੀ ਜ਼ਖਮੀਂ ਹੋ ਗਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਕੁੜੀ ਪੰਜਗਰਾਈਆਂ ਦੇ ਇਕ ਸਕੂਲ 'ਚ ਅਧਿਆਪਕਾ ਵੀ ਰਹਿ ਚੁੱਕੀ ਹੈ ਅਤੇ ਬਹੁਤ ਹੀ ਹੋਣਹਾਰ ਸੀ। ਫਿਲਹਾਲ ਉਸ ਦਾ ਅੰਤਿਮ ਸੰਸਕਾਰ ਸਿਹਤ ਮਹਿਕਮੇ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਦੋਸਤਾਂ ਤੋਂ ਦੁਖੀ ਵਿਅਕਤੀ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਲਿਖਿਆ ਦਰਦ


 


Babita

Content Editor

Related News