ਡੀ.ਸੀ. ਦੀ ਨਾਨੀ ਤੇ ਨਿਵਾਸ ਸਥਾਨ ‘ਚ ਕੰਮ ਕਰਨ ਵਾਲਾ ਸਫਾਈ ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ
Tuesday, May 11, 2021 - 04:17 PM (IST)
ਕਪੂਰਥਲਾ (ਮਹਾਜਨ): ਜ਼ਿਲ੍ਹੇ ’ਚ ਅੱਜ ਸਨਸਨੀ ਉਸ ਸਮੇਂ ਫੈਲ ਗਏ ਜਦੋਂ ਜ਼ਿਲ੍ਹੇ ਦੀ ਡੀ.ਸੀ. ਦੀ ਨਾਨੀ ਅਤੇ ਨਿਵਾਸ ਸਥਾਨ ’ਚ ਕੰਮ ਕਰਨ ਵਾਲੀ ਸਫ਼ਾਈ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਦੀ ਪੁਸ਼ਟੀ ਖ਼ੁਦ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਰਦੇ ਹੋਏ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਉਨ੍ਹਾਂ ਨੇ ਸੈਂਪਲ ਦਿੱਤੇ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਤਰ੍ਹਾਂ ਕਿਵੇਂ ਹਾਰੇਗਾ ਕੋਰੋਨਾ, ਦੇਖੋ ਜਲੰਧਰ ਦੇ ਸਿਵਲ ਹਸਪਤਾਲ ਦਾ ਹਾਲ
ਜਿਨ੍ਹਾਂ ਦੀ ਰਿਪੋਰਟ ਆਉਣ ’ਤੇ ਨਾਨੀ ਅਤੇ ਸਫ਼ਾਈ ਕਰਮਚਾਰੀ ਪਾਜ਼ੇਟਿਵ ਮਿਲੇ। ਰਿਪੋਰਟ ਦੇ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਆਪਣੇ ਪਰਿਵਾਰ ਸਮੇਤ ਹੋਮ ਆਈਸੋਲੇਟ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤੀ ਹੈ ਕਿ ਉਨ੍ਹਾਂ ਦੀ ਨਾਨੀ ਅਤੇ ਸਫ਼ਾਈ ਕਰਮਚਾਰੀ ’ਚ ਕੋਰੋਨਾ ਦੇ ਸ਼ੁਰੂਆਤੀ ਲੱਛਣ ਹੀ ਮਿਲੇ ਹਨ। ਜਿਨ੍ਹਾਂ ਨੂੰ ਮਾਹਰ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਹੋਮ ਆਈਸੋਲੇਟ ਹੋਣ ਦੇ ਬਾਅਦ ਡੀ.ਸੀ. ਉੱਪਲ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਗਾਈਡਲਾਈਨਾਂ ਦਾ ਪਾਲਣਾ ਕਰਨ ਅਤੇ ਮਾਸਕ ਜ਼ਰੂਰ ਲਗਾਉਣ।
ਇਹ ਵੀ ਪੜ੍ਹੋ: ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ