ਖਮਾਣੋਂ ''ਚ 5 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Saturday, Jul 25, 2020 - 06:01 PM (IST)
ਖਮਾਣੋਂ (ਅਰੋੜਾ) : ਖਮਾਣੋਂ ਇਲਾਕੇ 'ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਖਮਾਣੋਂ ਸਬਡਵੀਜ਼ਨ 'ਚੋਂ 5 ਮਾਮਲੇ ਪਾਜ਼ੇਟਿਵ ਆਏ ਹਨ। ਪਹਿਲਾ ਮਾਮਲਾ ਸ਼ਹਿਰ ਦੇ ਵਾਰਡ ਨੰਬਰ 9 ਤੋਂ ਆਇਆ ਹੈ ਜਿਥੇ ਇਕ 24 ਸਾਲਾ ਲੜਕੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਦਕਿ ਸਬ ਡਵੀਜ਼ਨ ਦੇ ਪਿੰਡ ਭਾਂਬਰੀ ਤੋਂ 44 ਸਾਲਾ ਇਕ ਮਹਿਲਾ ਆਂਗਨਵਾੜੀ ਵਰਕਰ, ਪੁਲਸ ਥਾਣਾ ਖੇੜੀ ਨੌਧ ਸਿੰਘ ਦਾ ਇਕ ਪੁਲਸ ਮੁਲਾਜ਼ਮ ਅਤੇ ਭੁੱਕੀ ਦੇ ਕੇਸ 'ਚ ਨਾਮਜ਼ਦ ਦੋ ਵਿਅਕਤੀਆਂ ਦੀ ਕੋਵਿਡ 19 ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਪੰਜਾਂ ਪੀੜਤਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਇਨ੍ਹਾਂ ਦੇ ਸੰਪਰਕ 'ਚ ਆਏ ਹੋਰ ਵਿਅਕਤੀਆਂ ਦੀ ਡਿਟੇਲ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਭੇਜਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਰਤ ਸਣੇ ਪੰਜਾਬ ਭਰ ਵਿਚ ਕੋਰੋਨਾ ਮਹਾਮਾਰੀ ਦੀ ਰਫ਼ਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਹ ਅੰਕੜੇ 1337022 ਤੋਂ ਪਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਦੇ ਅੰਕੜੇ 12350 ਤੋਂ ਟੱਪ ਚੁੱਕੇ ਹਨ। ਪੰਜਾਚ ਕੋਰੋਨਾ ਲਗਭਗ 285 ਲੋਕਾਂ ਦੀ ਜਾਨ ਲੈ ਚੁੱਕੇ ਹੈ। ਇਨ੍ਹਾਂ ਵਿਚੋਂ 65 ਮੌਤਾਂ ਇਕੱਲੇ ਅੰਮ੍ਰਿਤਸਰ ਵਿਚ ਹੀ ਹੋ ਚੁੱਕੀਆਂ ਹਨ, ਇਸ ਤੋਂ ਬਾਅਦ ਲੁਧਿਆਣਾ ਵਿਚ 52 ਅਤੇ ਜਲੰਧਰ ਵਿਚ 36 ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋ ਚੁੱਕੀ ਹੈ।