ਕੋਰੋਨਾ ਪਾਜ਼ੇਟਿਵ ਮ੍ਰਿਤਕ ਦਾ ਪੱਟੀ ਸ਼ਮਸ਼ਾਨਘਾਟ ''ਚ ਹੋਇਆ ਸਸਕਾਰ

Friday, Jun 05, 2020 - 02:57 PM (IST)

ਕੋਰੋਨਾ ਪਾਜ਼ੇਟਿਵ ਮ੍ਰਿਤਕ ਦਾ ਪੱਟੀ ਸ਼ਮਸ਼ਾਨਘਾਟ ''ਚ ਹੋਇਆ ਸਸਕਾਰ

ਪੱਟੀ (ਸੌਰਭ) : ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਕਾਰਨ ਮੌਤ ਦੇ ਮੂੰਹ ਵਿਚ ਗਏ ਵਿਅਕਤੀ ਦਾ ਅੱਜ ਸ਼ਮਸ਼ਾਨਘਾਟ ਪੱਟੀ ਵਿਖੇ ਐੱਸ. ਡੀ. ਐਮ. ਪੱਟੀ ਦੀ ਦੇਖ-ਰੇਖ ਹੇਠ ਪੂਰੀ ਰੀਤੀ-ਰਿਵਾਇਜ਼ਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਰਾਜੇਸ ਸ਼ਰਮਾ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਵਾਰਡ ਨੰ: 15 ਪੱਟੀ ਜੋ ਪਿਛਲੇ ਸਮੇਂ ਤੋਂ ਬਿਮਾਰ ਸੀ, ਜਿਸ 'ਤੇ ਸਤਨਾਮ ਸਿੰਘ ਨੂੰ ਈ. ਐੱਮ. ਸੀ. ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਸੀ ਜਿਨ੍ਹਾਂ ਨੂੰ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਸੀ। ਇਸ ਦੀ ਮ੍ਰਿਤਕ ਦੇਹ ਨੂੰ ਤਰਨ ਤਾਰਨ ਹਸਪਤਾਲ ਵਿਖੇ ਮੁਰਦਾ ਘਰ 'ਚ ਰੱਖਣ ਤੋਂ ਬਾਅਦ ਪੂਰੇ ਰੀਤੀ ਰਿਵਾਜ਼ਾਂ ਨਾਲ ਲਾਹੌਰ ਰੋਡ ਸ਼ਮਸ਼ਾਨਘਾਟ ਵਿਖੇ ਪਰਿਵਾਰ ਦੀ ਮੌਜੂਦਗੀ 'ਚ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਿਹਾਇਸ਼ੀ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।  

ਇਹ ਵੀ ਪੜ੍ਹੋ : ਸੂਬੇ 'ਚ ਵੱਧ ਰਹੀ ਕੋਰੋਨਾ ਲਾਗ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ, ਪੰਜਾਬੀਆਂ ਨੂੰ ਕੀਤੀ ਇਹ ਅਪੀਲ  

ਇਸ ਮੌਕੇ ਕਾਰਜ ਸਾਧਕ ਅਫ਼ਸਰ ਅਨਿਲ ਚੋਪੜਾ ਨੇ ਦੱਸਿਆ ਕਿ ਇਸ ਮੌਕੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਪੂਰੇ ਇਲਾਕੇ ਨੂੰ ਸੈਨੇਟਾਇਜ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ, ਲਾਹੌਰ ਰੋਡ, ਫਾਟਕ ਤੱਕ ਪੂਰੇ ਇਲਾਕੇ ਨੂੰ ਸਪਰੇਅ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ. ਐੱਮ. ਓ. ਪੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ ਅਤੇ ਪੂਰੇ ਪਰਿਵਾਰ ਨੂੰ ਕੁਆਰੰਟੀਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ    

ਇਸ ਮੌਕੇ ਵਿਨੋਦ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਸਭਰਵਾਲ ਦੇ ਦਿਸ਼ਾ-ਨਿਰਦਸ਼ਾਂ 'ਤੇ ਸੰਸਥਾ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਹੈ। ਮ੍ਰਿਤਕ ਦੇਹ ਨੂੰ ਪੂਰੀ ਰੀਤੀ-ਰਿਵਾਜ਼ਾਂ ਨਾਲ ਅਰਦਾਸ ਉਪਰੰਤ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕੋਰੋਨਾ ਲਾਗ ਦੇ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੁਲਸ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਮ੍ਰਿਤਕ ਦੇ ਘਰ ਨੇੜੇ ਕੋਈ ਪੁਲਸ ਟੀਮ ਨੂੰ ਦੇਖਿਆ ਗਿਆ। ਇਸ ਮੌਕੇ ਗੁਰਦੇਵ ਸਿੰਘ ਚੀਮਾ, ਈ.ਓ. ਅਨਿਲ ਚੋਪੜਾ, ਵਿਨੋਦ ਸ਼ਰਮਾ, ਮਲਕੀਤ ਸਿੰਘ, ਸਿਹਤ ਵਿਭਾਗ ਟੀਮ ਹਾਜ਼ਰ ਸਨ।

ਇਹ ਵੀ ਪੜ੍ਹੋ : ਮਾਮਲਾ ਪਾਵਰਕਾਮ ਦਾ : ਮਿਆਦ ਖ਼ਤਮ ਹੋਣ 'ਚ 48 ਘੰਟੇ ਬਾਕੀ, CMD ਦੀ ਪੋਸਟ ਬਾਰੇ ਅਜੇ ਵੀ ਭਬਲਭੂਸਾ  


author

Gurminder Singh

Content Editor

Related News