ਲੁਧਿਆਣਾ ''ਚ ਕੋਰੋਨਾ ਦੇ ਇਕੱਠੇ 22 ਨਵੇਂ ਕੇਸ, ਕੁੱਲ ਗਿਣਤੀ 99 ਹੋਈ
Saturday, May 02, 2020 - 09:09 AM (IST)
ਲੁਧਿਆਣਾ (ਸਹਿਗਲ) : ਸ਼ਹਿਰ 'ਚ ਸ਼ੁੱਕਰਵਾਰ ਨੂੰ ਸਾਹਮਣੇ ਆਉਣ ਵਾਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਦੇਰ ਰਾਤ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ 22 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 99 ਹੋ ਗਈ ਹੈ। ਜਾਣਕਾਰੀ ਦਿੰਦੇ ਉਨ੍ਹਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 138 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ, ਜਿਸ 'ਚ 22 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। 13 ਮਰੀਜ਼ਾਂ ਦੀ ਰਿਪੋਰਟ ਸਵੇਰੇ ਆ ਚੁੱਕੀ ਸੀ। 22 'ਚੋਂ 18 ਮਰੀਜ਼ ਨਾਂਦੇੜ ਸਾਹਿਬ ਤੋਂ ਮੁੜੇ ਸ਼ਰਧਾਲੂ ਦੱਸੇ ਜਾਂਦੇ ਹਨ।
ਡਿਪਟੀ ਡਾਇਰੈਕਟਰ ਨੂੰ ਲੁਧਿਆਣਾ 'ਚ ਤਾਇਨਾਤ ਕੀਤਾ
ਰਾਜ ਦੇ ਸਿਹਤ ਵਿਭਾਗ ਨੇ ਮਹਾਨਗਰ 'ਚ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਡਿਪਟੀ ਡਾਇਰੈਕਟਰ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਸਿਵਲ ਸਰਜਨ ਦਫਤਰ 'ਚ ਤਾਇਨਾਤ ਕੀਤਾ ਹੈ। ਉੱਚ ਅਧਿਕਾਰੀਆਂ ਦੇ ਮੁਤਾਬਕ ਡਾ. ਪ੍ਰਿਤਪਾਲ ਦੀ ਨਿਯੁਕਤੀ ਅਸਥਾਈ ਤੌਰ ’ਤੇ ਕੀਤੀ ਗਈ ਹੈ। ਉਹ ਇੱਥੇ ਸਿਵਲ ਸਰਜਨ ਲੁਧਿਆਣਾ ਨੂੰ ਉਨ੍ਹਾਂ ਦੇ ਕੰਮ-ਕਾਜ 'ਚ ਸਹਿਯੋਗ ਕਰਨਗੇ।