'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ

Saturday, May 15, 2021 - 10:32 AM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਅੰਦਰ ਆਪਣੇ ਘਰਾਂ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੀ ਹੁਣ ਉਨ੍ਹਾਂ ਦੇ ਪਰਿਵਾਰ ਚੰਡੀਗੜ੍ਹ ਵਿਚ ਆਕਸੀਜਨ ਸਿਲੰਡਰ ਪ੍ਰਾਪਤ ਕਰ ਸਕਣਗੇ ਅਤੇ ਜੇਕਰ ਸਿਲੰਡਰ ਹੈ ਤਾਂ ਉਸ ਨੂੰ ਭਰਵਾਇਆ ਵੀ ਜਾ ਸਕੇਗਾ। ਯੂ. ਟੀ. ਪ੍ਰਸ਼ਾਸਨ ਨੇ ਪਹਿਲਾਂ ਨਿੱਜੀ ਸਿਲੰਡਰ ਦੇ ਭਰਨ ’ਤੇ ਰੋਕ ਲਾ ਦਿੱਤੀ ਸੀ, ਜਿਸ ਨੂੰ ਹੁਣ ਆਨਲਾਈਨ ਅਰਜ਼ੀ ਦੇ ਕੇ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਸ ਲਈ ਵੈੱਬਸਾਈਟ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਆਕਸੀਜਨ ਸਿਲੰਡਰ ਸਿਰਫ ਉਨ੍ਹਾਂ ਨੂੰ ਹੀ ਭਰ ਕੇ ਦਿੱਤਾ ਜਾਵੇਗਾ, ਜਿਨ੍ਹਾਂ ਨੇ ਆਨਲਾਈਨ ਅਰਜ਼ੀ ਦਿੱਤੀ ਹੋਵੇਗੀ ਅਤੇ ਅਰਜ਼ੀ ਨੂੰ ਮਨਜ਼ੂਰੀ ਮਿਲੀ ਹੋਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਪਤੀ ਫ਼ਰਾਰ

ਵੈੱਬਸਾਈਟ http://chandigarh.gov.in/health_covid.htm ’ਤੇ ਜਾਣ ਤੋਂ ਬਾਅਦ ਆਕਸੀਜਨ ਦੀ ਲੋੜ ਲਈ ਡਾਕਟਰ ਵੱਲੋਂ ਲਿਖੀ ਗਈ ਪਰਚੀ ਅਤੇ ਕੋਈ ਵੀ ਪਤੇ ਦਾ ਸਬੂਤ ਦੇਣਾ ਪਵੇਗਾ। ਜਿਵੇਂ ਹੀ ਅਰਜ਼ੀ ਨੂੰ ਮਨਜ਼ੂਰੀ ਮਿਲੇਗੀ, ਬਿਨੈਕਾਰ ਨੂੰ ਈ-ਪਰਮਿਟ ਜਾਰੀ ਕਰ ਦਿੱਤਾ ਜਾਵੇਗਾ। ਇਹ ਦੋ ਦਿਨ ਲਈ ਯੋਗ ਹੋਵੇਗਾ। ਈ-ਪਰਮਿਟ ਪ੍ਰਿੰਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਈ-ਪਰਮਿਟ ਦਿਖਾ ਕੇ ਸੁਪਰ ਏਜੰਸੀਜ਼, ਇੰਡਸਟਰੀਅਲ ਏਰੀਆ ਫੇਜ਼-1 ਸਥਿਤ 40-ਐੱਮ. ਡਬਲਯੂ. (ਮੋਬਾਇਲ ਨੰਬਰ 9888035000) ਤੋਂ ਵੱਧ ਤੋਂ ਵੱਧ ਦੋ ਸਿਲੰਡਰ ਭਰਵਾਏ ਜਾ ਸਕਣਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਵਿਡ ਕਿੱਟ ਸਪਲਾਈ' 'ਚ ਵੱਡਾ ਖ਼ੁਲਾਸਾ, ਬਿਨਾਂ ਡਰੱਗ ਲਾਈਸੈਂਸ ਵਾਲੀ ਕੰਪਨੀ ਨੂੰ ਮਿਲੇ ਕਰੋੜਾਂ ਦੇ ਟੈਂਡਰ

ਜੇਕਰ ਕਿਸੇ ਕੋਲ ਸਿਲੰਡਰ ਨਹੀਂ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦੀ ਸਕਿਓਰਿਟੀ ਜਮ੍ਹਾਂ ਕਰਵਾਉਣੀ ਪਵੇਗੀ, ਜੋ ਕਿ ਬਹੁਤ ਜ਼ਿਆਦਾ ਹੈ। ਇਸ ’ਤੇ ਆਕਸੀਜਨ ਸਪਲਾਈ ਦੇ ਨੋਡਲ ਅਧਿਕਾਰੀ ਯਸ਼ਪਾਲ ਗਰਗ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ 25 ਹਜ਼ਾਰ ਦੀ ਰਾਸ਼ੀ ਜ਼ਿਆਦਾ ਹੈ ਪਰ ਵੈਂਡਰ ਦਾ ਕਹਿਣਾ ਹੈ ਕਿ ਜੇਕਰ ਸਕਿਓਰਿਟੀ ਘੱਟ ਹੋਵੇਗੀ ਤਾਂ ਲੋਕ ਸਿਲੰਡਰ ਵਾਪਸ ਨਹੀਂ ਕਰਨਗੇ। ਇਸ ਤਰ੍ਹਾਂ ਲੋਕ ਘੱਟ ਸਕਿਓਰਿਟੀ ਦੇ ਕੇ ਸਿਲੰਡਰ ਲੈਣਗੇ ਅਤੇ ਫਿਰ ਮਾਰਕਿਟ ਵਿਚ ਉੱਚੇ ਮੁੱਲ ’ਤੇ ਵੇਚਣ ਲੱਗ ਪੈਣਗੇ। ਗਰਗ ਨੇ ਕਿਹਾ ਹੈ ਕਿ ਇਹ ਸਿਰਫ ਸ਼ੁਰੂਆਤ ਲਈ ਹੈ। ਹੌਲੀ-ਹੌਲੀ ਸਥਿਤੀ ਅਨੁਸਾਰ ਕੀਮਤ ਨੂੰ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੀਮਾਰੀ ਤੋਂ ਅੱਕੀ ਜਨਾਨੀ ਨੇ ਚੁੱਕਿਆ ਖ਼ੌਫਨਾਕ ਕਦਮ, ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
ਇਹ ਤੈਅ ਕੀਤੀਆਂ ਕੀਮਤਾਂ
ਜੇਕਰ ਕਿਸੇ ਕੋਲ ਖਾਲ੍ਹੀ ਸਿਲੰਡਰ ਹੈ 
ਡੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 295 ਰੁਪਏ + 12 ਫ਼ੀਸਦੀ ਜੀ. ਐੱਸ. ਟੀ.
ਏ ਅਤੇ ਬੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 175 ਰੁਪਏ+12 ਫ਼ੀਸਦੀ ਜੀ. ਐੱਸ. ਟੀ.
ਜੇਕਰ ਕਿਸੇ ਕੋਲ ਸਿਲੰਡਰ ਨਹੀਂ ਹੈ 
25 ਹਜ਼ਾਰ ਰੁਪਏ ਦੀ ਕੁੱਲ ਸਕਿਓਰਿਟੀ। ਸਿਲੰਡਰ ਦੇਣ ’ਤੇ 100 ਰੁਪਏ ਰੋਜ਼ਾਨਾ ਦੇ ਕੱਟਣ ਤੋਂ ਬਾਅਦ ਬਾਕੀ ਪੈਸੇ ਵਾਪਸ।
ਡੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 295 ਰੁਪਏ+12 ਫ਼ੀਸਦੀ ਜੀ. ਐੱਸ. ਟੀ.
ਏ ਅਤੇ ਬੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 175 ਰੁਪਏ+12 ਫ਼ੀਸਦੀ ਜੀ. ਐੱਸ. ਟੀ.
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News