...ਤੇ ਹੁਣ ਕੋਰੋਨਾ ਮਰੀਜ਼ ਨੂੰ ਲੈਣ ਸਿਰਫ ਵਿਸ਼ੇਸ ਟੀਮ ਹੀ ਜਾਵੇਗੀ

Tuesday, Jun 23, 2020 - 12:19 PM (IST)

ਲੁਧਿਆਣਾ (ਰਿਸ਼ੀ) : ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਬਾਕੀ ਫੋਰਸ ਦੀ ਸਿਹਤ ਵੱਲ ਵੀ ਅਫਸਰਾਂ ਦਾ ਧਿਆਨ ਹੈ। ਇਸ ਕਾਰਨ ਹੁਣ ਸਿਹਤ ਮਹਿਕਮੇ ਵੱਲੋਂ ਫੋਨ ਕਰਨ ਤੋਂ ਬਾਅਦ ਸਿਰਫ ਪੁਲਸ ਲਾਈਨ 'ਚ ਬਣਾਈ ਗਈ ਸਪੈਸ਼ਲ ਟੀਮ ਹੀ ਕੋਰੋਨਾ ਮਰੀਜ਼ ਨੂੰ ਲੈਣ ਜਾਵੇਗੀ। ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਥਾਣਾ ਫੋਰਸ ਸਿਰਫ ਉਸ ਸਮੇਂ ਜਾਵੇਗੀ, ਜਦੋਂ ਕਿ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਹੋਵੇਗੀ, ਜਦੋਂ ਕਿ ਕਿੱਟ ਪਾ ਕੇ ਟੀਮ ਹੀ ਸਿਹਤ ਮਹਿਕਮੇ ਨਾਲ ਜਾਵੇਗੀ, ਜਿਨ੍ਹਾਂ ਨੂੰ ਮੌਕੇ 'ਤੇ ਜਾਣ ਤੋਂ 2 ਘੰਟੇ ਪਹਿਲਾਂ ਦੱਸਣਾ ਪਵੇਗਾ। ਉਥੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਪਰਿਵਾਰ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਕਾਰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਰਹਿਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੇ ਸੰਪਰਕ 'ਚ ਨਾ ਆਉਣ ਅਤੇ ਨਵੀਂ ਫੋਰਸ ਵੀ ਕੋਰੋਨਾ ਤੋਂ ਬਚੇ।

ਇਹ ਵੀ ਪੜ੍ਹੋ : ਸੁਖਬੀਰ ਲੁਧਿਆਣੇ ਦੇ 'ਹਿੰਦੂ ਨੇਤਾ' 'ਤੇ ਹੋਣਗੇ ਦਿਆਲ!
ਥਾਣਾ ਫੋਰਸ ਘਟਨਾ ਸਥਾਨ ਤੋਂ ਜਾਵੇਗੀ ਘਰ, ਨਹਾ ਕੇ ਵਰਦੀ ਬਦਲ ਦੇ ਆਵੇਗੀ ਡਿਊਟੀ ਕਰਨ
ਜੇਕਰ ਥਾਣਾ ਪੁਲਸ ਕੋਰੋਨਾ ਮਰੀਜ਼ ਦੇ ਕੋਲ ਜਾਂਦੀ ਹੈ ਤਾਂ ਪਹਿਲਾਂ ਪੀ. ਪੀ. ਕਿੱਟ ਪਾ ਕੇ ਜਾਵੇਗੀ ਅਤੇ ਉੱਥੋਂ ਵਾਪਸ ਥਾਣੇ 'ਚ ਆਉਣ ਦੀ ਬਜਾਏ ਆਪਣੇ ਘਰ ਜਾਵੇਗੀ। ਜਿੱਥੇ ਪਹਿਲਾਂ ਕਿੱਟ ਨੂੰ ਜਲਾਉਣ ਤੋਂ ਬਾਅਦ ਨਹਾਉਣ ਅਤੇ ਫਿਰ ਨਵੀਂ ਵਰਦੀ ਪਾ ਕੇ ਵਾਪਸ ਥਾਣੇ ਆ ਕੇ ਡਿਊਟੀ ਕਰੇਗੀ।
ਅਪਰਾਧੀਆਂ ਤੋਂ ਦੂਰੋਂ ਹੋਵੇਗੀ ਪੁੱਛਗਿਛ
ਫੜ੍ਹੇ ਗਏ ਦੋਸ਼ੀਆਂ ਤੋਂ ਮੁਲਾਜ਼ਮਾਂ ਵੱਲੋਂ ਪੁਛਗਿਛ ਤਾਂ ਕੀਤੀ ਜਾਵੇਗੀ ਪਰ ਕਾਫੀ ਦੂਰੀ ਤੋਂ। ਕੋਰੋਨਾ ਟੈਸਟ ਹੋਣ 'ਤੇ ਵੀ ਭਾਵੇਂ ਰਿਪੋਰਟ ਨੈਗੇਟਿਵ ਆਵੇ ਪਰ ਫਿਰ ਵੀ ਉਨ੍ਹਾਂ ਨੂੰ ਦੂਰੀ ਬਣਾਈ ਜਾਵੇਗੀ। ਉੱਥੇ ਹੀ ਅਪਰਾਧੀ ਕੋਲ ਇਕ ਤੋਂ ਜ਼ਿਆਦਾ ਮੁਲਾਜ਼ਮ ਨਹੀਂ ਜਾਣਗੇ ਅਤੇ ਇਕ ਮੁਲਾਜ਼ਮ ਹੀ ਮਾਮਲੇ ਦੀ ਜਾਂਚ ਪੂਰੀ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡੀਆਂ ਫੈਕਟਰੀਆਂ ਦੀ ਪਰਿਭਾਸ਼ਾ ਬਦਲਣ ਦਾ ਫੈਸਲਾ


Babita

Content Editor

Related News