ਜਲੰਧਰ 'ਚ 4 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਬਜ਼ੁਰਗ ਨੇ ਤੋੜਿਆ ਦਮ

Tuesday, Jul 21, 2020 - 12:54 PM (IST)

ਜਲੰਧਰ 'ਚ 4 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਬਜ਼ੁਰਗ ਨੇ ਤੋੜਿਆ ਦਮ

ਜਲੰਧਰ (ਰੱਤਾ) : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਪਾਏ ਗਏ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਬਜ਼ੁਰਗ ਦੀ ਉਮਰ 75-80 ਸਾਲ ਦੀ ਦੱਸੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕ ਬਜ਼ੁਰਗ ਜ਼ਿਲ੍ਹੇ ਦੇ ਕਿਸੇ ਨਿੱਜੀ ਹਸਪਤਾਲ 'ਚ ਦਾਖਲ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 33 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਮੁੱਕੀ ਉਡੀਕ : ਪੰਜਾਬ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਕਰੋ ਚੈੱਕ

ਇਸ ਦੇ ਨਾਲ ਹੀ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਹ ਚਾਰੇ ਮਰੀਜ਼ ਗੁਰਾਇਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਦੋਂ ਕਿ 292 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਸਮੇਂ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1676 ਤੱਕ ਪਹੁੰਚ ਗਈ ਹੈ, ਜਦੋਂ ਕਿ 55 ਫੀਸਦੀ ਮਰੀਜ਼ ਇਲਾਜ ਉਪਰੰਤ ਹਸਪਤਾਲਾਂ ਤੋਂ ਆਪਣੇ ਘਰਾਂ ਨੂੰ ਪਰਤ ਗਏ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ 'ਬੁਢਾਪਾ ਪੈਨਸ਼ਨ' ਲੈਣ ਵਾਲੇ ਅਯੋਗ ਬਜ਼ੁਰਗਾਂ ਨੂੰ ਵੱਡਾ ਝਟਕਾ, ਮੋੜਨੇ ਪੈਣਗੇ ਕਰੋੜਾਂ ਰੁਪਏ
ਨਿੱਜੀ ਹਸਪਤਾਲ ਵੀ ਕਰਨਗੇ ਕੋਰੋਨਾ ਮਰੀਜ਼ਾਂ ਦਾ ਇਲਾਜ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਅਪੀਲ ਤੋਂ ਬਾਅਦ ਜ਼ਿਲ੍ਹੇ ਨਾਲ ਸਬੰਧਿਤ 14 ਨਿੱਜੀ ਹਸਪਤਾਲਾਂ ਨੇ 186 ਬੈੱਡ ਲੈਵਲ-2 ਅਤੇ 47 ਬੈੱਡ ਲੈਵਲ-3 ਦੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਦੇਣ ਦੀ ਪੇਸ਼ਕਸ਼ ਕੀਤੀ ਹੈ। ਹੁਣ ਜ਼ਿਲ੍ਹੇ 'ਚ ਨਿੱਜੀ ਹਸਪਤਾਲਾਂ 'ਚ ਲੈਵਲ-2 ਲਈ 211 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ 57 ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ 'ਕੋਰੋਨਾ ਇਲਾਜ' ਲਈ ਲਾਈਆਂ ਨਵੀਆਂ ਸ਼ਰਤਾਂ


author

Babita

Content Editor

Related News