ਕੋਰੋਨਾ : ਆਸਟ੍ਰੇਲੀਆ ਤੋਂ ਭਾਰਤ ਆ ਰਹੇ ਕਈ ਪੰਜਾਬੀ ਮਲੇਸ਼ੀਆ ਦੇ ਏਅਰਪੋਰਟ ’ਤੇ ਫਸੇ

Thursday, Mar 19, 2020 - 02:47 PM (IST)

ਫਿਰੋਜ਼ਪੁਰ (ਕੁਮਾਰ) - ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਸਰਕਾਰ ਵਲੋਂ ਏਸ਼ੀਆਈ ਹਵਾਈ ਜਹਾਜ਼ਾਂ ਦੇ ਦੇਸ਼ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਦੀ ਦੇ ਕਾਰਨ ਆਸਟ੍ਰੇਲੀਆ ਅਤੇ ਹੋਰ ਥਾਵਾਂ ਤੋਂ ਸੈਂਕੜਿਆਂ ਦੀ ਸੰਖਿਆ ਵਿਚ ਭਾਰਤੀ ਆਉਣ ਵਾਲੇ ਪੰਜਾਬੀ ਮਲੇਸ਼ੀਆ ਦੇ ਏਅਰਪੋਰਟ ਕੁਆਲਾਲਮਪੁਰ ਵਿਚ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਭਾਰਤ ਸੁਰੱਖਿਅਤ ਲਿਆਉਣ ਲਈ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿਚ ਆਇਆ ਤਾਂ ਸਰਕਾਰ ਦੇ ਕੇਂਦਰੀ ਮੰਤਰਾਲਾ ਵਲੋਂ ਫਸੇ ਭਾਰਤੀਆਂ ਨੂੰ ਸੁਰੱਖਿਅਤ ਇੰਡੀਆ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ’ਚ ਚਿੰਤਾ ਭਰੇ ਮਾਹੌਲ ’ਚ ਰਹਿ ਰਹੀ ਹੈ। ਇਸੇ ਅਹਤਿਯਾਤ ਦੇ ਚੱਲਦੇ ਕੇਂਦਰ ਸਰਕਾਰ ਨੇ ਵਿਦੇਸ਼ੀ ਹਵਾਈ ਜਹਾਜਾਂ ਦੀ ਭਾਰਤ ਵਿਚ ਲੈਡਿੰਗ ’ਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਚੱਲਦੇ ਆਸਟ੍ਰੇਲੀਆ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਭਾਰਤੀ ਕੁਝ ਦੇਰ ਦੀ ਸਟੇਅ ਦੇ ਚੱਲਦੇ ਮਲੇਸ਼ੀਆ ਦੇ ਏਅਰਪੋਰਟ ਕੁਆਲਾਲਮਪੁਰ ’ਤੇ ਪਹੁੰਚ ਗਏ ਹਨ। 

ਪੜ੍ਹੋ ਇਹ ਖਬਰ ਵੀ  -  ਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ

ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ ਆਉਣ ਵਾਲੇ ਹਵਾਈ ਜਹਾਜਾਂ ’ਤੇ ਰੋਕ ਲਗੀ ਹੋਣ ਕਾਰਨ 532 ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ। ਦੱਸਣਯੋਗ ਹੈ ਕਿ ਉਥੇ ਬੈਠੇ ਭਾਰਤੀ ਯਾਤਰੀ ਅਤੇ ਉਨ੍ਹਾਂ ਦੇ ਘਰ ਪੰਜਾਬ ਵਿਚ ਬੈਠੇ ਪਰਿਵਾਰ ਵਾਲੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ। ਇਨ੍ਹਾਂ ਯਾਤਰੀਆਂ ਵਿਚ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਵੀ ਫੱਸੇ ਹੋਏ ਹਨ, ਜਿਨ੍ਹਾਂ ਨੇ ਵੀਡੀਓ ਕਾਲ ਕਰਕੇ ਦੱਸਿਆ ਕਿ ਅਸੀਂ ਲੋਕ ਕੱਲ ਤੋਂ ਮਲੇਸ਼ੀਆ ਵਿਚ ਫਸੇ ਹੋਏ ਹਾਂ ਅਤੇ ਸਾਨੂੰ ਇਸ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਜਿੰਦਰ ਸਿੰਘ ਨੇ ਕਿਹਾ ਕਿ ਏਅਰਪੋਰਟ ’ਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ, ਜਿਸ ਕਾਰਨ ਉਨ੍ਹਾਂ ਨੂੰ ਭੁੱਖੇ ਪੇਟ ਸੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਵਿਚ ਲਿਆਂਦਾ ਜਾਵੇ।

ਪੜ੍ਹੋ ਇਹ ਖਬਰ ਵੀ  -  ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਤੋਂ ਪ੍ਰਭਾਵਿਤ ਦੇਸ਼ਾਂ 'ਚੋਂ ਆਏ 4 ਯਾਤਰੀ

PunjabKesari

ਪੜ੍ਹੋ ਇਹ ਖਬਰ ਵੀ  -  ਅੰਮ੍ਰਿਤਸਰ ਏਅਰਪੋਰਟ 'ਤੇ ਸਪੇਨ ਤੋਂ ਆਏ 11 ਲੋਕ ਲਏ ਗਏ ਮੈਡੀਕਲ ਹਿਰਾਸਤ 'ਚ

ਕੀ ਕਹਿੰਦੀ ਹੈ ਬਲਜਿੰਦਰ ਸਿੰਘ ਦੀ ਪਤਨੀ
ਮਲੇਸ਼ੀਆ ਵਿਚ ਫਸੇ ਬਲਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਤੀ ਦੇ ਮਲੇਸ਼ੀਆ ਵਿਚ ਫਸੇ ਹੋਣ ਕਾਰਨ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬਲਜਿੰਦਰ ਸਿੰਘ ਤੇ ਹੋਰ ਸਾਰੇ ਯਾਤਰੀਆਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ’ਤੇ ਚੈਕਅਪ ਕਰਕੇ ਘਰ ਭੇਜਿਆ ਜਾਵੇ।

ਪੜ੍ਹੋ ਇਹ ਖਬਰ ਵੀ  -   ਅੰਮ੍ਰਿਤਸਰ ਏਅਰਪੋਰਟ 'ਤੇ ਅਰਬ ਦੇਸ਼ਾਂ ਤੋਂ 2025 ਯਾਤਰੀ ਆਉਣ ਦੀ ਸੰਭਾਵਨਾ, ਸਿਹਤ ਵਿਭਾਗ ਦੇ ਫੁੱਲੇ ਹੱਥ-ਪੈਰ

PunjabKesari


rajwinder kaur

Content Editor

Related News