ਜਲੰਧਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 1 ਦੀ ਮੌਤ, 1 ਦੀ ਰਿਪੋਰਟ ਆਈ ਪਾਜ਼ੇਟਿਵ

Friday, Jun 12, 2020 - 06:25 PM (IST)

ਜਲੰਧਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 1 ਦੀ ਮੌਤ, 1 ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ) : ਕਈ ਦਿਨਾਂ ਤੋਂ ਜ਼ਿਲ੍ਹੇ ਵਿਚ ਜਾਰੀ ਕੋਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਸਵੇਰੇ ਜਿੱਥੇ ਜਲੰਧਰ ਜ਼ਿਲ੍ਹੇ ਦੀ ਇਕ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ, ਉਥੇ ਹੀ ਇਕ ਹੋਰ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੰਡਸਟਰੀਅਲ ਏਰੀਏ ਦੇ ਇਕ 31 ਸਾਲਾ ਵਿਅਕਤੀ ਦੇ ਲਏ ਗਏ ਨਮੂਨਿਆਂ ਦੀ ਨਿੱਜੀ ਲੈਬ ਤੋਂ ਕਰਵਾਏ ਗਈ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 323 ’ਤੇ ਪਹੁੰਚ ਗਿਆ ਹੈ, ਜਿਨ੍ਹਾਂ ਵਿਚੋਂ 259 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 11 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਫਿਰ ਤੋਂ ਲਾਕਡਾਊਨ ਲਾਗੂ 

ਇਥੇ ਇਹ ਵੀ ਦੱਸਣਯੋਗ ਹੈ ਕਿ ਵੀਰਵਾਰ ਨੂੰ ਜਲੰਧਰ ਵਿਚ 12 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਨ੍ਹਾਂ ਵਿਚੋਂ 5 ਲੋਕ ਇਕੋ ਪਰਿਵਾਰ ਨਾਲ ਸੰਬੰਧਤ ਸਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਰਹਿਣ ਵਾਲੇ ਇਸ ਪਰਿਵਾਰ ਦਾ ਇਕ ਘਰ ਨਿਊ ਹਰਬੰਸ ਨਗਰ ਵਿਚ ਹੈ, ਜਿੱਥੇ ਇਹ ਪਰਿਵਾਰ 6 ਮਹੀਨਿਆਂ ਬਾਅਦ ਆਇਆ ਸੀ। ਇਨ੍ਹਾਂ 5 ਮੈਂਬਰਾਂ ਵਿਚੋਂ 35 ਸਾਲਾ ਨੌਜਵਾਨ ਗੈਸ ਅਥਾਰਿਟੀ ਆਫ਼ ਇੰਡੀਆ ਲਿਮਟਿਡ ਦੇ ਦਫ਼ਤਰ ਵਿਚ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦਾ ਹੈ। ਬਾਕੀ 4 ਉਸ ਦੇ ਮਾਤਾ-ਪਿਤਾ, ਪਤਨੀ ਅਤੇ ਛੋਟੀ ਬੱਚੀ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਰੇਂਜਾਂ ਦਾ ਪੁਨਰਗਠਨ ਕੀਤਾ, ਨਵੀਂ ਫਰੀਦਕੋਟ ਰੇਂਜ ਹੋਈ ਸ਼ਾਮਲ


author

Gurminder Singh

Content Editor

Related News