ਜ਼ਿਲ੍ਹਾ ਸੰਗਰੂਰ ’ਚ ‘ਕੋਰੋਨਾ’ ਕਾਰਨ 61 ਸਾਲਾ ਵਿਅਕਤੀ ਦੀ ਮੌਤ, 87 ਨਵੇਂ ਕੇਸ
Saturday, Apr 17, 2021 - 06:58 PM (IST)
ਸੰਗਰੂਰ (ਬੇਦੀ/ਰਿਖੀ) : ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਕਰਕੇ ਮੌਤਾਂ ਦਾ ਅੰਕੜਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਪਾਜ਼ੇਟਿਵ ਕੇਸ ਦਿਨੋਂ ਦਿਨ ਵਧ ਰਹੇ ਹਨ। ਅੱਜ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਹੋਰ ਵਿਅਕਤੀ ‘ਕੋਰੋਨਾ’ ਕਰਕੇ ਮੌਤ ਦੇ ਮੂੰਹ ਜਾ ਪਿਆ ਹੈ। ਜਾਣਕਾਰੀ ਅਨੁਸਾਰ ਅੱਜ ਬਲਾਕ ਸੰਗਰੂਰ ਦੇ ਇੱਕ 61 ਸਾਲਾ ਵਿਅਕਤੀ ਨੂੰ ਕੋਰੋਨਾ ਦੇ ਦੈਂਤ ਨੇ ਨਿਗਲ ਲਿਆ ਹੈ। ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਹੁਣ ਤੱਕ ਮੌਤਾਂ ਦੀ ਗਿਣਤੀ ਕੁੱਲ 26 ਹੋ ਗਈ ਹੈ। ਸਿਹਤ ਮਹਿਕਮੇ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨੀਂ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 22, ਧੂਰੀ ’ਚ 19, ਸਿਹਤ ਬਲਾਕ ਲੌਂਗੋਵਾਲ 'ਚ 9 ਕੇਸ, ਸੁਨਾਮ ਵਿੱਚ 4, ਮਾਲੇਰਕੋਟਲਾ ਵਿੱਚ 9, ਮੂਣਕ ਵਿਚ 7, ਅਮਰਗੜ੍ਹ 8, ਭਵਾਨੀਗੜ੍ਹ ਵਿੱਚ 3, ਸ਼ੇਰਪੁਰ ਵਿੱਚ 2, ਅਹਿਮਦਗੜ੍ਹ ਵਿੱਚ 2, ਅਮਰਗੜ੍ਹ ਵਿੱਚ 8 ਅਤੇ ਫਤਹਿਗੜ੍ਹ ਪੰਜਗਰਾਈਆਂ ਵਿੱਚ 2 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 6647 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 5782 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 596 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ ਵੀ 60 ਵਿਅਕਤੀ ਕੋਰੋਨਾ ਦੀ ਜੰਗ ਜਿੱਤ ਕੇ ਠੀਕ ਹੋ ਕੇ ਘਰ ਪਰਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਮੋਹਰੀ
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 6647
ਐਕਟਿਵ ਕੇਸ 596
ਠੀਕ ਹੋਏ 5782
ਮੌਤਾਂ 269
ਇਹ ਵੀ ਪੜ੍ਹੋ : ਏ. ਡੀ. ਜੀ. ਪੀ. (ਜੇਲ੍ਹ) ਨੇ ਕਰਣ ਔਜਲਾ ਸਬੰਧੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ