ਕੋਰੋਨਾ ਹਾਟ ਸਪਾਟ ਬਣੇ ਟਾਂਡਾ ਦੇ ਪਿੰਡ ਨੰਗਲੀ ਤੋਂ ਆਈ ਰਾਹਤ ਭਰੀ ਖਬਰ

Friday, Jun 05, 2020 - 12:38 PM (IST)

ਕੋਰੋਨਾ ਹਾਟ ਸਪਾਟ ਬਣੇ ਟਾਂਡਾ ਦੇ ਪਿੰਡ ਨੰਗਲੀ ਤੋਂ ਆਈ ਰਾਹਤ ਭਰੀ ਖਬਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ ਵਾਸੀਆਂ ਲਈ ਕੁਝ ਰਾਹਤ ਭਰੀ ਸੂਚਨਾ ਹੈ। ਜਿੱਥੇ 29 ਪਾਜ਼ੇਟਿਵ ਮਰੀਜ਼ਾਂ ਵਿਚੋਂ 15 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ ਵਿਚ ਪਰਤ ਆਏ ਹਨ, ਉੱਥੇ ਅੱਜ ਆਈਆਂ ਟੈਸਟਾਂ ਦੀਆਂ 49 ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਮ. ਓ. ਕੇ. ਆਰ ਬਾਲੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਦੀ ਟੀਮ ਅਤੇ ਸਰਕਾਰੀ ਹਸਪਤਾਲ ਦਸੂਹਾ ਦੀ ਡਾਕਟਰ ਹਰਸ਼ਾ ਦੀ ਟੀਮ ਦੇ ਸਹਿਯੋਗ ਨਾਲ 6 ਜੂਨ ਨੂੰ ਨੰਗਲੀ ਅਤੇ ਕੁਝ ਜਲਾਲਪੁਰ ਵਾਸੀਆਂ ਆਦਿ ਮਿਲਾ ਕੇ ਲਗਭਗ 63 ਵਾਸੀਆਂ ਦੇ ਸੈਂਪਲ ਲਏ ਜਾਣਗੇ। 

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ    

ਉਨ੍ਹਾਂ ਦੱਸੀਆ ਕਿ ਕੋਰੋਨਾ ਨਾਲ ਫ਼ਰੰਟ ਲਾਈਨ 'ਤੇ ਲੜਾਈ ਲੜ ਰਹੇ ਲਗਭਗ 43 ਆਸ਼ਾ ਵਰਕਰਾਂ, ਏ. ਐੱਨ. ਐੱਮ. ਅਤੇ ਐੱਲ. ਐੱਚ. ਵੀ . ਦੇ ਟੈਸਟ ਅੱਜ ਦਸੂਹਾ ਵਿਖੇ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ ਵਿਚ ਰਹਿਣ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਘਰ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ, ਉਸਦੀ ਉਲੰਘਣਾ ਕਰਨ ਵਾਲੇ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸੇ ਤਰ੍ਹਾਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਪ੍ਰਭਾਵਤ ਇਲਾਕੇ ਨੂੰ ਕੰਟੈਨਮੈਂਟ ਜ਼ੋਨ ਬਣਾਏ ਜਾਣ ਤੋਂ ਬਾਅਦ ਡੀ. ਸੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਲਾਕ ਟਾਂਡਾ ਅਧੀਨ ਆਉਂਦੇ 9 ਪਿੰਡਾਂ ਵਿਚ ਪੰਚਾਇਤਾਂ ਦੀ ਮਦਦ ਨਾਲ ਪਿੰਡਾਂ ਅਤੇ ਸੜਕਾਂ ਨੂੰ ਸੀਲ ਕਰਕੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਾਮਲਾ ਪਾਵਰਕਾਮ ਦਾ : ਮਿਆਦ ਖ਼ਤਮ ਹੋਣ 'ਚ 48 ਘੰਟੇ ਬਾਕੀ, CMD ਦੀ ਪੋਸਟ ਬਾਰੇ ਅਜੇ ਵੀ ਭਬਲਭੂਸਾ 


author

Gurminder Singh

Content Editor

Related News