ਥਾਣਾ ਲਹਿਰਾ ''ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ

Tuesday, Jul 21, 2020 - 09:14 PM (IST)

ਥਾਣਾ ਲਹਿਰਾ ''ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ

ਲਹਿਰਾਗਾਗਾ (ਗਰਗ) : ਸਬਡਵੀਜ਼ਨ ਲਹਿਰਾ 'ਚ ਵੀ ਕੋਰੋਨਾ ਮਹਾਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਥਾਣਾ ਲਹਿਰਾ 'ਚ ਵੀ ਇਕ ਤਰ੍ਹਾਂ ਕੋਰੋਨਾ ਦਾ ਬੰਬ ਫਟਿਆ ਹੈ ਕਿਉਂਕਿ ਬੀਤੇ ਦਿਨ ਥਾਣਾ ਲਹਿਰਾ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ, ਸਿਟੀ ਇੰਚਾਰਜ ਪ੍ਰਸ਼ੋਤਮ ਸ਼ਰਮਾ ਅਤੇ ਹੋਰ ਮੁਲਾਜ਼ਮਾਂ ਦੀ ਕਰਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਬ ਡਵੀਜ਼ਨ ਲਹਿਰਾ 'ਚ ਕੰਮ ਕਰਦੇ 82 ਪੁਲਸ ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਦੀ ਅੱਜ ਆਈ ਰਿਪੋਰਟ ਮੁਤਾਬਕ ਡੀ. ਐਸ.ਪੀ. ਲਹਿਰਾ, ਥਾਣੇਦਾਰ ਅਤੇ 16 ਹੋਰ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਦੇ ਨਤੀਜਿਆਂ 'ਤੇ ਸਿੱਖਿਆ ਮੰਤਰੀ ਦਾ ਪਹਿਲਾ ਬਿਆਨ

ਇਸ ਤੋਂ ਇਲਾਵਾ 5 ਸ਼ਹਿਰ ਨਿਵਾਸੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਐੱਸ.ਐੱਮ. ਓ. ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਪਾਜ਼ੇਟਿਵ ਆਏ ਵਿਅਕਤੀਆਂ 'ਚ ਕੋਰੋਨਾ ਮਹਾਮਾਰੀ ਦੀ ਘੱਟ ਲੱਛਣ ਵਾਲਿਆਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾ ਅਤੇ ਜ਼ਿਆਦਾ ਲੱਛਣ ਵਾਲਿਆਂ ਕੋਵਿਡ ਕੇਅਰ ਸੈਂਟਰ ਮਾਲੇਰਕੇਟਲਾ ਅਤੇ ਸੰਗਰੂਰ ਵਿਖੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ 3 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ


author

Gurminder Singh

Content Editor

Related News