ਅੰਮ੍ਰਿਤਸਰ ''ਚ ਕੋਰੋਨਾ ਦੇ 13 ਹੋਰ ਮਰੀਜ਼ ਆਏ ਸਾਹਮਣੇ, 1 ਦੀ ਮੌਤ

Wednesday, Jun 24, 2020 - 06:39 PM (IST)

ਅੰਮ੍ਰਿਤਸਰ ''ਚ ਕੋਰੋਨਾ ਦੇ 13 ਹੋਰ ਮਰੀਜ਼ ਆਏ ਸਾਹਮਣੇ, 1 ਦੀ ਮੌਤ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਜ਼ਿਲ੍ਹੇ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਬੁੱਧਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ 79 ਸਾਲਾ ਮਰੀਜ਼ ਦੀ ਜਿੱਥੇ ਮੌਤ ਹੋ ਗਈ, ਉਥੇ ਹੀ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ ਜਦਕਿ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 844 ਹੋ ਗਿਆ ਹੈ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਿਖੇ ਫਟਿਆ ਕੋਰੋਨਾ ਬੰਬ, 33 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਮਿਲੀ ਜਾਣਕਾਰੀ ਅਨੁਸਾਰ ਕਟਰਾ ਖਜ਼ਾਨਾ ਸਿੰਘ ਦਾ ਰਹਿਣ ਵਾਲਾ 79 ਸਾਲਾ ਦੌਲਤਰਾਮ ਕੋਰੋਨਾ ਪਾਜ਼ੇਟਿਵ ਆਉਣ ਤੋਂ ਇਲਾਵਾ ਸ਼ੂਗਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਵੀ ਪੀੜਤ ਸੀ। ਜ਼ਿਲ੍ਹੇ ਵਿਚ ਹੁਣ ਮ੍ਰਿਤਕਾਂ ਦੀ ਦਰ ਨੂੰ ਦੇਖਦੇ ਹੋਏ ਅਤੇ ਰੋਜ਼ਾਨਾ ਸਾਹਮਣੇ ਆ ਰਹੇ ਕੋਰੋਨਾ ਮਰੀਜ਼ਾਂ ਕਾਰਣ ਲੋਕਾਂ ਵਿਚ ਭਾਰੀ ਸਹਿਮ ਪਾਈ ਜਾ ਰਹੀ ਹੈ ਪਰ ਅਜੇ ਵੀ ਕੁਝ ਲਾਪਰਵਾਹ ਲੋਕ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਣ ਬਿਨਾਂ ਵਜ੍ਹਾ ਬਾਜ਼ਾਰਾਂ ਅਤੇ ਸੜਕਾਂ 'ਤੇ ਘੁੰਮਦੇ ਆਮ ਦੇਖੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਜਲੰਧਰ 'ਚ ਲਗਾਤਾਰ ਭਿਆਨਕ ਰੂਪ ਧਾਰ ਰਿਹੈ ਕੋਰੋਨਾ, 43 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ 

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ 43, ਸ੍ਰੀ ਮੁਕਤਸਰ ਸਾਹਿਬ ਸਾਹਿਬ ਵਿਚ 33, ਕਪੂਰਥਲਾ ਵਿਚ 5, ਫਿਰੋਜ਼ਪੁਰ 5 ਕੇਸ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਸੂਬੇ ਵਿਚ 3 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਬਾਦਲਾਂ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਢੀਂਡਸੇ


author

Gurminder Singh

Content Editor

Related News