ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਇਕੋ ਦਿਨ 'ਚ 4 ਲੋਕਾਂ ਦੀ ਮੌਤ

Tuesday, Sep 15, 2020 - 01:46 PM (IST)

ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਇਕੋ ਦਿਨ 'ਚ 4 ਲੋਕਾਂ ਦੀ ਮੌਤ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਸ ਵਾਇਰਸ ਨਾਲ ਰੋਜ਼ਾਨਾ ਮੌਤਾਂ ਦਾ ਆਂਕੜਾ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਦੁਪਿਹਰ 12.00 ਵਜੇ ਤੱਕ ਕੋਰੋਨਾ ਵਾਇਰਸ ਨਾਲ 4 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ 'ਚੋਂ ਬਸੰਤ ਵਿਹਾਰ ਫਿਰੋਜ਼ਪੁਰ ਸ਼ਹਿਰ ਦੇ ਇਕ ਕਰੀਬ 30 ਸਾਲਾ ਨੌਜਵਾਨ, ਮੁਹੱਲਾ ਡੋਲੀਆ ਵਾਲਾ ਦਾ ਇਕ ਕਰੀਬ 50 ਸਾਲਾ ਪੁਰਸ਼ ਅਤੇ ਭਗਤ ਨਗਰ ਫਿਰੋਜ਼ਪੁਰ ਸ਼ਹਿਰ ਦੀ ਕਰੀਬ 69 ਸਾਲ ਦੀ ਬੀਬੀ, ਮਹਿੰਦਰ ਸਿੰਘ (70) ਸ਼ਾਮਲ ਹੈ। ਫਿਰੋਜ਼ਪੁਰ ਸ਼ਹਿਰ ਦੇ ਕਾਨੂੰਨਗੋ ਸੰਤੋਖ ਸਿੰਘ ਨੇ ਦੱਸਿਆ ਕਿ 2 ਮ੍ਰਿਤਕਾਂ ਦਾ ਧਾਰਮਿਕ ਪਰੰਪਰਾ ਦੇ ਮੁਤਾਬਕ ਫਿਰੋਜ਼ਪੁਰ ਦੇ ਪ੍ਰਸ਼ਾਸਨਿਕ ਅਤੇ ਸਿਹਤ ਕਾਮਿਆਂ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਜਦਕਿ ਤੀਜੇ ਮ੍ਰਿਤਕ ਦੀ ਲਾਸ਼ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਨਾਲ ਮੌਤ

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਲਾਗ ਦੀ ਬੀਮਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸ ਵਿਚ ਰਾਹਤ ਦੀ ਗੱਲ ਇਹ ਰਹੀ ਕਿ 5 ਦਿਨਾਂ ਬਾਅਦ ਇਨਫੈਕਸ਼ਨ ਦੇ 90 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਅਤੇ ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਦੀ ਗਿਣਤੀ 83,809 ਰਹੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 83809 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 49,30,237 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਨਕਦੀ ਚੋਰੀ ਕਰਕੇ ਭੱਜਣ ਲੱਗੇ ਦੋ ਨੌਜਵਾਨ ਲੋਕਾਂ ਨੇ ਦਬੋਚੇ,ਖੰਬੇ ਨਾਲ ਬੰਨ ਕੀਤੀ ਛਿੱਤਰ ਪਰੇਡ


author

Shyna

Content Editor

Related News