ਕੋਰੋਨਾ ਨਾਲ ਮਰੇ ਬੰਦੇ ਦੀ ਲਾਸ਼ 48 ਘੰਟਿਆਂ ਬਾਅਦ ਐਲਾਨ ਦਿੱਤੀ ਜਾਵੇਗੀ ਲਾਵਾਰਿਸ (ਵੀਡੀਓ)

Wednesday, Apr 15, 2020 - 06:29 PM (IST)

ਜਲੰਧਰ (ਬਿਊਰੋ) - ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦਾ ਸਸਕਾਰ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਰਹੇ ਹਨ। ਲੋਕਾਂ ਵਲੋਂ ਜਾਂ ਤਾਂ ਲਾਸ਼ ਦਾ ਸਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਜਾਂ ਵਾਰਿਸ ਹੀ ਲਾਸ਼ ਲੈਣ ਤੋਂ ਮੁਨਕਰ ਹੋ ਰਹੇ ਹਨ। ਦੱਸ ਦੇਈਏ ਕਿ ਪਿਛਲੇ ਕਈ ਦਿਨ੍ਹਾਂ ’ਚ ਅਜਿਹੇ ਮਾਮਲੇ ਪੰਜਾਬ ’ਚ ਦੇਖਣ ਨੂੰ ਮਿਲ ਰਹੇ ਹਨ। ਅਜਿਹੀ ਹਾਲਤ ’ਚ ਉਕਤ ਲਾਸ਼ਾਂ ਦੀ ਬੇਕਦਰੀ ਨਾ ਹੋਵੇ, ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵਲੋਂ ਇਕ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਜੇਕਰ ਅਜਿਹਾ ਹੁਣ ਕੋਈ ਵੀ ਮਾਮਲਾ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ ਤਾਂ 48 ਘੰਟਿਆਂ ਬਾਅਦ ਕੋਰੋਨਾ ਨਾਲ ਮਰੇ ਸ਼ਖਸ ਦੀ ਲਾਸ਼ ਨੂੰ ਲਾਵਾਰਿਸ ਐਲਾਨ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖਬਰ - ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਾਲੇ ਸਹਾਇਕ ਧੰਦਿਆਂ ਨੂੰ ਪਈ ਕੋਰੋਨਾ ਦੀ ਮਾਰ, ਆਏ ਬੰਦ ਹੋਣ ਕੰਢੇ

ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

ਸਿਹਤ ਵਿਭਾਗ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ’ਚ ਸੱਪਸ਼ਟ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਸਕੇ ਸਬੰਧੀਆਂ ਨੂੰ ਪੀੜਤ ਦੇ ਮੌਤ ਦੀ ਸੂਚਨਾ ਦੇਣ ਤੋਂ ਬਾਅਦ ਉਹ ਉਸ ਦੀ ਲਾਸ਼ ਲੈਣ ਨਹੀਂ ਆਉਂਦੇ ਤਾਂ "ਮਹਾਮਾਰੀ ਰੋਕਥਾਮ ਐਕਟ 1897" ਦੇ ਤਹਿਤ ਉਸ ਲਾਸ਼ ਨੂੰ ਲਾਵਾਰਿਸ ਐਲਾਨ ਕਰ ਦਿੱਤਾ ਜਾਵੇਗਾ। ਲਾਵਾਰਿਸ ਐਲਾਨੇ ਜਾਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਮ੍ਰਿਤਕ ਦੇਹ ਦਾ ਆਖਰੀ ਰਸਮਾਂ ਨਾਲ ਅੰਤਿਮ ਸੰਸਕਾਰ ਕਰ ਦੇਵੇਗਾ। ਇਸ ਸਬੰਧੀ ਹੋਰ ਵੀ ਜਾਣਕਾਰੀ ਲੈਣ ਦੇ ਲਈ ਸੁਣੋ ‘ਜਗ ਬਾਣੀ’ ਪੋਡਕਾਸਟ ਦੀ ਇਹ ਖਾਸ ਰਿਪੋਰਟ...

ਪੜ੍ਹੋ ਇਹ ਵੀ ਖਬਰ - ਸਰਹੱਦੀ ਪਿੰਡਾਂ ’ਚ ਮੁੜ ਦਿਖਾਈ ਦਿੱਤਾ ਟਿੱਡੀ ਦਲ ਝੁੰਡ, ਕਿਸਾਨਾਂ ’ਚ ਡਰ ਦਾ ਮਾਹੌਲ      

ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲ਼ੇ ਬਾਗ਼ ਦੇ ਇਤਿਹਾਸ ਨੂੰ ਜਾਨਣ ਲਈ ਪਾਠਕ ਪੜ੍ਹਨ ਇਹ ਖਾਸ ਕਿਤਾਬਾਂ 

ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)
 

 

 


rajwinder kaur

Content Editor

Related News