ਪੰਜਾਬ ’ਚ ਕੋਰੋਨਾ ਕਾਰਣ 55 ਮੌਤਾਂ, 1438 ਨਵੇਂ ਮਾਮਲੇ ਆਏ ਸਾਹਮਣੇ
Tuesday, Aug 18, 2020 - 02:00 AM (IST)
ਲੁਧਿਆਣਾ/ਚੰਡੀਗੜ੍ਹ, (ਸਹਿਗਲ, ਰਮਨਜੀਤ)– ਪੰਜਾਬ ਸਿਵਲ ਸਕੱਤਰੇਤ ਵਿਚ ਗ੍ਰਹਿ ਵਿਭਾਗ ਅਧੀਨ ਅਦਾਲਤੀ ਸ਼ਾਖਾ ਦੇ ਸੁਪਰਡੈਂਟ ਗੁਰਜੀਤ ਿਸੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਕੱਤਰ ਪ੍ਰਸ਼ਾਸਨ ਨੇ ਗ੍ਰਹਿ ਵਿਭਾਗ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਤਾਇਨਾਤ 41 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਦੂਜੇ ਪਾਸੇ ਪੰਜਾਬ ਵਿਚ ਕੋਰੋਨਾ ਨੂੰ ਲੈ ਕੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਸੋਮਵਾਰ ਨੂੰ ਕੋਰੋਨਾ ਕਾਰਣ 55 ਲੋਕਾਂ ਦੀ ਮੌਤ ਹੋ ਗਈ, ਜਦਕਿ 1438 ਮਾਮਲੇ ਸਾਹਮਣੇ ਆਏ। ਮ੍ਰਿਤਕਾਂ ਵਿਚ ਲੁਧਿਆਣਾ ਵਿਚ 16, ਮੋਗਾ 8, ਪਟਿਆਲਾ 6, ਜਲੰਧਰ 3, ਫਤਿਹਗੜ੍ਹ ਸਾਹਿਬ 3, ਤਰਨਤਾਰਨ 3, ਬਠਿੰਡਾ 3, ਅੰਮ੍ਰਿਤਸਰ 2, ਸੰਗਰੂਰ 2 ਤੇ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਐੱਸ. ਬੀ. ਐੱਸ. ਨਗਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਕਪੂਰਥਲਾ ਅਤੇ ਬਰਨਾਲਾ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ।