ਪਟਿਆਲਾ ''ਚ ਕੋਰੋਨਾ ਧਮਾਕਾ, 30 ਨਵੇਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
Sunday, Jun 28, 2020 - 08:48 PM (IST)
ਪਟਿਆਲਾ,(ਇੰਦਰਜੀਤ ਬਖਸ਼ੀ)— ਪੰਜਾਬ ਸਰਕਾਰ ਨੇ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਨ ਲਈ 'ਮਿਸ਼ਨ ਫਤਿਹ' ਦੀ ਲਹਿਰ ਚਲਾਈ ਹੈ, ਉਸ ਨੂੰ ਕਾਮਯਾਬ ਬਣਾਉਣ ਲਈ ਸਿਹਤ ਮਹਿਕਮੇ ਵੱਲੋਂ 1099 ਰਿਪੋਰਟਾਂ ਜਾਂਚ ਲਈ ਭੇਜੀਆਂ ਗਈਆਂ ਜਿਨ੍ਹਾਂ 'ਚੋਂ 30 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਪਟਿਆਲਾ 'ਚ ਕੋਰੋਨਾ ਦਾ ਇਕ ਵੱਡਾ ਧਮਾਕਾ ਹੈ। ਇਹ ਜੋ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ ਇਨ੍ਹਾਂ 'ਚੋਂ 28 ਮਰੀਜ਼ ਪਟਿਆਲਾ ਜ਼ਿਲੇ ਦੇ ਹੀ ਰਹਿਣ ਵਾਲੇ ਹਨ।