ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਧਮਾਕਾ, 52 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

08/03/2020 9:40:47 PM

ਫਿਰੋਜ਼ਪੁਰ,(ਮਲਹੋਤਰਾ, ਪਰਮਜੀਤ ਕੌਰ, ਕੁਮਾਰ, ਆਨੰਦ, ਭੁੱਲਰ, ਖੁੱਲਰ)– ਸੋਮਵਾਰ ਜ਼ਿਲੇ ਦੇ ਲੋਕਾਂ ਦੀਆਂ ਪ੍ਰਾਪਤ ਹੋਈਆਂ ਕੋਰੋਨਾ ਰਿਪੋਰਟਾਂ ਨੇ ਇਕ ਵਾਰ ਫਿਰ ਕੋਰੋਨਾ ਬਲਾਸਟ ਦਾ ਕੰਮ ਕੀਤਾ ਹੈ ਅਤੇ ਜ਼ਿਲੇ ਦੇ 52 ਹੋਰ ਲੋਕ ਇਸ ਬੀਮਾਰੀ ਤੋਂ ਪੀੜਤ ਪਾਏ ਗਏ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਐਕਟਿਵ ਕੇਸਾਂ ਦੀ ਸੰਖਿਆ 288 ਪੁੱਜ ਗਈ ਹੈ। ਜਿਸ ਰਫਤਾਰ ਦੇ ਨਾਲ ਐਕਟਿਵ ਕੇਸਾਂ ਦੀ ਸੰਖਿਆ 'ਚ ਵਾਧਾ ਹੋ ਰਿਹਾ ਹੈ, ਉਸੇ ਰਫਤਾਰ ਨਾਲ ਵਿਭਾਗ ਦੀਆਂ ਟੀਮਾਂ ਵੱਲੋਂ ਸਕਰੀਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਚੈਨ ਨੂੰ ਤੋੜਿਆ ਜਾ ਸਕੇ।

ਇਨ੍ਹਾਂ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਅਮਨ ਬਾਜ਼ਾਰ ਨੰ: 1, ਵਿਕਰਮ ਖੋਸਾ ਬਹਿਰੂਨ ਕਸੂਰੀ ਗੇਟ, ਵਿੱਕੀ ਹਾਊਸਿੰਗ ਬੋਰਡ ਕਾਲੋਨੀ, ਜੋਤੀ ਗਲੀ ਬੈਕਸਾਈਡ ਆਰ. ਐੱਸ. ਡੀ. ਕਾਲਜ,
ਗੁਰਨਾਮ ਸਿੰਘ ਪਿੰਡ ਦੁਲਚੀਕੇ, ਮਨਜੀਤ ਕੌਰ ਪਿੰਡ ਇਸਮਾਇਲ ਖਾਂ ਵਾਲਾ, ਮੰਗਲ ਸਿੰਘ ਪਿੰਡ ਸਰੂਪੇਵਾਲਾ, ਰਾਜ ਕੌਰ ਪਿੰਡ ਇਸਮਾਇਲ ਖਾਂ ਵਾਲਾ, ਹਰਬੰਸ ਸਿੰਘ ਪਿੰਡ ਟੱਲਵਾਲਾ, ਰਿਤੂ ਕੌਰ ਪਿੰਡ ਖੂਹ ਚਾਹ ਪਾਰਸੀਆਂ, ਰਿਤੂ ਬਾਲਾ ਵਾਰਡ 5 ਮੱਲਾਂਵਾਲਾ, ਮੁਖਤਿਆਰ ਸਿੰਘ ਪਿੰਡ ਪੋਜੋ ਕੇ ਉਤਾੜ, ਸਾਰਸ ਪਿੰਡ ਰਾਜੋਕੇ, ਸੰਤੋਸ਼ ਗਵਾਲ ਮੰਡੀ, ਸੰਜੈ ਕੁਮਾਰ ਗਵਾਲ ਮੰਡੀ, ਰੋਹਿਤ ਮਰੂਫੀਆ ਪੁਲਸ ਲਾਈਨ, ਰਮਾ ਗਲੀ ਭਗਤਾਂ ਵਾਲੀ, ਕਾਜ਼ਲ ਹਾਊਸਿੰਗ ਬੋਰਡ ਕਲੋਨੀ, ਗੁਰਮੀਤ ਕੌਰ ਪਿੰਡ ਰੱਖੜੀ, ਮਨਜੀਤ ਸਿੰਘ ਬਾਬਾ ਜੀਵਨ ਸਿੰਘ ਨਗਰ, ਸੋਨੀ ਬਾਬਾ ਜੀਵਨ ਸਿੰਘ ਨਗਰ, ਸਰੋਜ ਪਿੰਡ ਰਾਜੋਕੇ, ਹਿਮਾਂਸ਼ੂ ਵਧਾਵਨ ਰਾਮ ਬਾਗ ਰੋਡ, ਪ੍ਰੇਰਣਾ ਵਧਾਵਨ ਰਾਮ ਬਾਗ ਰੋਡ, ਪ੍ਰਿਅੰਸ਼ ਰਾਮ ਬਾਗ ਰੋਡ, ਅਨੀਤਾ ਰਾਵਤ ਰੇਲਵੇ ਕਾਲੋਨੀ, ਡਾ. ਸੁਚੇਤਾ ਕੱਕੜ ਨਜ਼ਦੀਕ ਊਧਮ ਸਿੰਘ ਚੌਂਕ, ਬਲਵੰਤ ਸਿੰਘ ਪਿੰਡ ਗਡੋਡੂ, ਜਸਬੀਰ ਸਿੰਘ ਪਿੰਡ ਸਤੀਏਵਾਲਾ, ਰਣਜੀਤ ਸਿੰਘ ਪੁਲਸ ਲਾਈਨ, ਰੋਹਨ ਪੁਲਸ ਲਾਈਨ, ਸਨਮ ਮਨਚੰਦਾ ਜੈ ਮਾਂ ਲਕਸ਼ਮੀ ਇਨਕਲੇਵ, ਭਾਰੂ ਪਾਲ ਪੁੱਡਾ ਕਾਲੋਨੀ, ਅਮਿਤ ਅਰੋੜਾ ਪਿੰਡ ਆਲੇਵਾਲਾ, ਅਨੁਜ ਵਿਕਾਸ ਵਿਹਾਰ, ਹਰਪ੍ਰੀਤ ਕੌਰ ਬਸਤੀ ਨਿਜ਼ਾਮਦੀਨ, ਲਾਭ ਚੰਦ ਮੰਡੀ ਗੁਰੂਹਰਸਹਾਏ, ਹੁਨਰ ਸਿਕਰੀ ਮੰਡੀ ਗੁਰੂਹਰਸਹਾਏ, ਸੁਖਦੇਵ ਸਿੰਘ ਮੰਡੀ ਗੁਰੂਹਰਸਹਾਏ, ਇੰਦਰਜੀਤ ਕੌਰ ਮੰਡੀ ਗੁਰੂਹਰਸਹਾਏ, ਪਰਮਜੀਤ ਕੌਰ ਜਲਾਲਾਬਾਦ, ਸਾਹਿਲ ਜਲਾਲਾਬਾਦ, ਜੋਤੀ ਪੁਰਾਣਾ ਤਲਾਬ, ਪ੍ਰੇਮ ਕੁਮਾਰ ਅਜ਼ਾਦ ਨਗਰ, ਸੋਨੀਆ ਮਾਡਲ ਟਾਊਨ, ਵਿਜੇਂਦਰ ਕੁਮਾਰ ਮਾਡਲ ਟਾਊਨ, ਸ਼ੈਲੀ ਗੋਇਲ ਮਾਡਲ ਟਾਊਨ, ਸ਼ੋਭਿਤ ਗੋਇਲ ਮਾਡਲ ਟਾਊਨ, ਵਿਵੇਕ ਬਸਤੀ ਭੱਟੀਆਂਵਾਲੀ, ਰਵਿੰਦਰਪਾਲ ਅਜ਼ਾਦ ਨਗਰ

ਹੁਣ ਤੱਕ 541 ਮਾਮਲੇ ਆਏ ਸਾਹਮਣੇ
ਸਿਵਲ ਸਰਜਨ ਅਨੁਸਾਰ ਜ਼ਿਲੇ 'ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਦੇ ਕੁੱਲ 541 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨਾਂ 'ਚੋਂ 246 ਲੋਕ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ, ਜਦਕਿ 7 ਲੋਕਾਂ ਦੀ ਮੌਤ ਹੋਈ ਹੈ। ਜ਼ਿਲੇ 'ਚ ਐਕਟਿਵ ਕੇਸਾਂ ਦੀ ਸੰਖਿਆ 288 ਹੈ।


Bharat Thapa

Content Editor

Related News