ਜਲੰਧਰ ''ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 2 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

6/2/2020 8:52:51 PM

ਜਲੰਧਰ,(ਰੱਤਾ): ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਜੋ ਕਿ ਜਲੰਧਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਮੰਗਲਵਾਰ ਸਵੇਰੇ ਕੋਰੋਨਾ ਵਾਇਰਸ ਦੇ 10 ਮਰੀਜ਼ ਸਾਹਮਣੇ ਆਏ ਸਨ ਅਤੇ ਦੇਰ ਰਾਤ ਫਿਰ 2 ਨਵੇਂ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਣ ਦੀ ਸੂਚਨਾ ਮਿਲੀ ਹੈ।ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ 'ਚੋਂ ਇਕ 27 ਸਾਲਾਂ ਨੌਜਵਾਨ ਪਿਛਲੇ ਦਿਨੀਂ ਕੁਵੈਤ ਤੋਂ ਆਇਆ ਸੀ, ਜੋ ਕਿ ਜ਼ਿਲੇ 'ਚ ਪੈਂਦੇ ਪਿੰਡ ਨਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਦਕਿ ਦੂਜਾ ਮਰੀਜ਼ 21 ਸਾਲਾਂ ਲੜਕੀ ਹੈ, ਜੋ ਕਿ ਸਥਾਨਕ ਭਾਰਗੋ ਕੈਂਪ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਨ੍ਹਾਂ ਦੋਵਾਂ ਕੋਰੋਨਾ ਮਰੀਜ਼ਾਂ ਦੇ ਮਿਲਣ ਨਾਲ ਜ਼ਿਲੇ 'ਚ ਹੁਣ ਤਕ ਮਿਲੇ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 265 ਹੋ ਗਈ ਹੈ, ਜਿਨ੍ਹਾਂ 'ਚੋਂ 210 ਘਰਾਂ ਨੂੰ ਜਾ ਚੁਕੇ ਹਨ ਜਦਕਿ 8 ਦੀ ਮੌਤ ਹੋ ਚੁਕੀ ਹੈ।ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar