ਕੋਰੋਨਾ ਦੌਰ ''ਚ ਰਾਹਤ, ਸਰਕਾਰ ਨੇ ਸ਼ਰਤਾਂ ''ਚ ਛੋਟ ਨਾਲ ਜਾਰੀ ਕੀਤੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ

Friday, May 15, 2020 - 04:04 PM (IST)

ਕੋਰੋਨਾ ਦੌਰ ''ਚ ਰਾਹਤ, ਸਰਕਾਰ ਨੇ ਸ਼ਰਤਾਂ ''ਚ ਛੋਟ ਨਾਲ ਜਾਰੀ ਕੀਤੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ

ਲੁਧਿਆਣਾ (ਹਿਤੇਸ਼) : ਕੋਰੋਨਾ ਦੀ ਵਜ੍ਹਾ ਕਰਕੇ ਆਪਣੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਰੀਅਲ ਅਸਟੇਟ ਸੈਕਟਰ ਲਈ ਚੰਗੀ ਖਬਰ ਆਈ ਹੈ, ਜਿਸ ਦੇ ਤਹਿਤ ਪੰਜਾਬ ਸਰਕਾਰ ਵਲੋਂ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਜਾਰੀ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਕੋਲ ਘੱਟ ਜ਼ਮੀਨ ਹੈ ਅਤੇ ਪਹਿਲੇ ਨਿਯਮਾਂ 'ਚ ਕੋਈ ਵੀ ਕਲੋਨੀ ਕੱਟਣ ਲਈ ਜ਼ਿਆਦਾ ਏਰੀਏ ਦੀ ਸ਼ਰਤ ਹੋਣ ਕਾਰਨ ਉਹ ਲੋਕ ਨਾ ਤਾਂ ਕਲੋਨੀ ਕੱਟ ਪਾ ਰਹੇ ਸਨ ਅਤੇ ਨਾ ਹੀ ਉਨ੍ਹਾਂ ਜਗ੍ਹਾ ਨੂੰ ਠੀਕ ਰੇਟ 'ਤੇ ਗਾਹਕ ਮਿਲ ਰਹੇ ਸਨ। ਇਸ ਦੇ ਮੱਦੇਨਜ਼ਰ ਸ਼ਰਤਾਂ 'ਚ ਛੋਟ ਦੇਣ ਲਈ ਐਲ. ਆਈ. ਜੀ. ਕੈਟੇਗਰੀ ਦੇ ਲੋਕਾਂ ਦਾ ਘਰ ਦਾ ਸੁਪਨਾ ਪੂਰਾ ਕਰਨ ਦਾ ਹਵਾਲਾ ਦਿੱਤਾ ਗਿਆ ਹੈ। ਉਸ ਲਈ ਪਲਾਟਿੰਗ ਦੇ ਨਾਲ ਮਿਕਸ ਲੈਂਡ ਨਿਊਜ਼ ਗਰੁੱਪ ਹਾਊਸਿੰਗ ਤੇ ਈ. ਡਬਲਯੂ. ਐੱਸ . ਦੀ ਕੈਟੇਗਰੀ ਵੀ ਬਣਾਈ ਗਈ ਹੈ। ਜਿਨ੍ਹਾਂ ਕਲੋਨਾਈਜ਼ਰਾਂ ਨੂੰ ਸੇਲਏਬਲ ਅਤੇ ਕਵਰੇਜ ਏਰੀਆ ਤੋਂ ਇਲਾਵਾ ਸੜਕਾਂ ਦੀ ਚੌੜਾਈ ਦੇ ਨਾਲ ਬਿਲਡਿੰਗ ਨਿਯਮਾਂ 'ਚ ਵੀ ਛੋਟ ਦਿੱਤੀ ਗਈ ਹੈ।

ਇਸ ਤਰ੍ਹਾਂ ਮਿਲੇਗੀ ਮਨਜ਼ੂਰੀ
ਫਲੈਟ ਤੇ ਮਿਕਸ ਲੈਂਡ ਯੂਜ਼ ਦੇ ਲਈ 5 ਏਕੜ ਜਗ੍ਹਾ
⇒ ਗਰੁੱਪ ਹਾਊਸਿੰਗ ਲਈ 2 ਏਕੜ ਜਗ੍ਹਾ 
⇒ 40 ਫੁੱਟ ਮੇਨ ਰੋਡ ਅਤੇ 25 ਫੁੱਟ ਹੋਣੀਆਂ ਚਾਹੀਦੀਆਂ ਅੰਦਰੂਨੀ ਸੜਕਾਂ 
⇒ ਪਲਾਟਾਂ ਵਾਲੀ ਕਲੋਨੀ 'ਚ 65 ਫੀਸਦੀ ਮਿਲੇਗਾ ਸੇਲ ਏਰੀਆ 

5 ਫੀਸਦੀ ਕਮਰਸ਼ਿਅਲ ਸਪੇਸ 
⇒ 
ਈ. ਡਬਲਯੂ. ਐੱਸ. ਲਈ ਚਾਹੀਦੀ 5 ਫੀਸਦੀ ਜਗ੍ਹਾ  
⇒ 6 ਫੀਸਦੀ ਦੇਣਾ ਹੋਵੇਗਾ ਗ੍ਰੀਨ ਏਰੀਆ 

ਇਹ ਹੋਣਗੀਆਂ ਸ਼ਰਤਾਂ 
⇒ 
ਮਾਸਟਰ ਪਲਾਨ ਦੇ ਰਿਹਾਇਸ਼ੀ ਤੇ ਮਿਕਸ ਲੈਂਡ ਯੂਜ਼ ਏਰੀਆ 'ਚ ਮਿਲੇਗੀ ਮਨਜ਼ੂਰੀ 
⇒ ਕਿਸੇ ਜਗ੍ਹਾ ਮਾਸਟਰ ਪਲਾਨ ਨਾ ਹੋਣ ਤੇ ਨੇੜਲੇ ਏਰੀਏ ਦਾ ਅਪਨਾਇਆ ਜਾਵੇਗਾ ਪੈਟਰਨ 
⇒ ਅਫੋਰਡੇਬਲ ਅਤੇ ਈ. ਡਬਲਯੂ. ਐੱਸ. ਕਲੋਨੀ 'ਚ 2 ਕੈਟੇਗਰੀ 'ਚ 100 ਤੋਂ 150 ਗਜ ਦੇ ਹੋਣੇ ਚਾਹੀਦੇ ਪਲਾਟ
⇒ ਪਲਾਟ 'ਚ 70 ਫੀਸਦੀ ਗਰਾਊਂਡ ਕਵਰੇਜ ਤੇ 11 ਮੀਟਰ ਉਚਾਈ ਤਕ ਨਿਰਮਾਣ 
⇒ ਗਰਾਉਂਡ ਦੇ ਨਾਲ ਬਣਾ ਸਕਦੇ ਹਨ 2 ਫਲੋਰ 

ਫਲੋਰ ਵਾਈਜ ਨਿਰਮਾਣ ਦਾ ਪਹਿਲੂ ਵੀ ਕੀਤਾ ਸ਼ਾਮਲ 
⇒ 
ਘੱਟੋ-ਘੱਟ 150 ਗਜ ਦਾ ਹੋਣਾ ਚਾਹੀਦਾ ਪਲਾਟ 
⇒ ਫਰੰਟ 'ਤੇ ਰੋਡ ਚਾਹੀਦਾ ਹੈ 25 ਫੁੱਟ ਪਲਾਟ 'ਚ 70 ਫੀਸਦੀ ਗਰਾਊਂਡ ਕਵਰੇਜ ਅਤੇ 11 ਮੀਟਰ ਉਚਾਈ ਤਕ ਨਿਰਮਾਣ 
⇒ ਗਰਾਉਂਡ ਦੇ ਨਾਲ ਬਣ ਸਕਦੇ ਹਨ 2 ਫਲੋਰ 

ਗਰੁੱਪ ਹਾਊਸਿੰਗ ਲਈ ਇਹ ਹਨ ਨਿਯਮ 
⇒ 
35 ਫੀਸਦੀ ਮਿਲੇਗਾ ਸੇਲ ਏਰੀਆ 1.3 ਦੀ ਮਿਲੇਗੀ ਐਫ. ਏ. ਆਰ 
⇒ ਅਫੋਰਡੇਬਲ ਅਤੇ ਈ. ਡਬਲਯੂ. ਐੱਸ. ਕੈਟੇਗਰੀ ਹੋਵੇਗੀ ਲਾਗੂ 
⇒ 25 ਫੀਸਦੀ ਦੇਣਾ ਹੋਵੇਗਾ ਗ੍ਰੀਨ ਏਰੀਆ 
⇒ 5 ਫੀਸਦੀ ਕਮਰਸ਼ਿਅਲ ਸਪੇਸ


author

Gurminder Singh

Content Editor

Related News