ਕੋਰੋਨਾ ਦੀ ਔਖੀ ਘੜੀ ''ਚ ਸਿੱਖਿਆ ਮਹਿਕਮੇ ਦਾ ਕਮਾਲ, ਤੋੜੇ ਹੁਣ ਤਕ ਦੇ ਸਾਰੇ ਰਿਕਾਰਡ

Monday, Jun 29, 2020 - 06:51 PM (IST)

ਕੋਰੋਨਾ ਦੀ ਔਖੀ ਘੜੀ ''ਚ ਸਿੱਖਿਆ ਮਹਿਕਮੇ ਦਾ ਕਮਾਲ, ਤੋੜੇ ਹੁਣ ਤਕ ਦੇ ਸਾਰੇ ਰਿਕਾਰਡ

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ 'ਚ 10.38 ਫ਼ੀਸਦ ਦੇ ਵਾਧਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਿੱਖਿਆ ਖੇਤਰ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਨਵੇਂ ਦਾਖ਼ਲੇ 10 ਫ਼ੀਸਦ ਤੋਂ ਪਾਰ ਹੋ ਗਏ ਹੋਣ। ਪਿਛਲੇਂ ਵਰ੍ਹੇ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 2352112 ਸੀ, ਹੁਣ ਵੱਧ ਕੇ 2596281 ਹੋ ਗਈ ਹੈ, ਨਾਲ ਚੰਗੀ ਖ਼ਬਰ ਇਹ ਵੀ ਹੈ ਕਿ ਨਵੇਂ ਦਾਖ਼ਲ ਹੋਏ 244169 ਵਿਦਿਆਰਥੀਆਂ ਵਿਚੋਂ 114773 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਆਏ ਹਨ। ਮਿਲੀ ਜਾਣਕਾਰੀ ਅਨੁਸਾਰ 34.30 ਦਾ ਸਭ ਤੋਂ ਵੱਧ ਨਵੇਂ ਦਾਖ਼ਲਿਆਂ ਦਾ ਰਿਕਾਰਡ ਵਾਧਾ ਪ੍ਰੀ-ਪ੍ਰਾਇਮਰੀ ਵਿਚ ਹੋਇਆ ਹੈ, ਜੋ ਸਿੱਖਿਆ ਵਿਭਾਗ ਵੱਲੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਸਫ਼ਲ ਤਜ਼ਰਬੇ ਨੂੰ ਦਰਸਾਉਂਦਾ ਹੈ। ਪਿਛਲੇਂ ਸਾਲ ਪ੍ਰੀ-ਪ੍ਰਾਇਮਰੀ ਵਿਚ 225565 ਬੱਚੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 302937 ਹੋ ਗਈ ਹੈ। ਹਾਇਰ ਸੈਕੰਡਰੀ ਪੱਧਰ 'ਤੇ 20.12 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ, ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ, ਹੁਣ 375431 ਹੋ ਗਈ। ਪ੍ਰਾਇਮਰੀ ਪੱਧਰ 'ਤੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ 5.79 ਫ਼ੀਸਦ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਕੈਪਟਨ ਨੇ ਸਪੱਸ਼ਟ ਕੀਤੀ ਸਥਿਤੀ, ਫਿਲਹਾਲ ਨਹੀਂ ਲੱਗੇਗੀ ਤਾਲਾਬੰਦੀ 

ਪਿਛਲੇ ਵਰ੍ਹੇ 848619 ਬੱਚੇ ਸਨ, ਹੁਣ ਇਹ ਗਿਣਤੀ 897754 ਹੋ ਗਈ। ਅੱਪਰ ਪ੍ਰਾਇਮਰੀ ਤਹਿਤ ਛੇਵੀਂ ਤੋਂ ਅੱਠਵੀਂ ਤੱਕ 4.97 ਫ਼ੀਸਦ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 574234 ਵਿਦਿਆਰਥੀ ਸਨ, ਹੁਣ ਇਹ ਗਿਣਤੀ 602787 ਤੱਕ ਪਹੁੰਚ ਗਈ। ਨੋਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖਲਿਆਂ 'ਚ 6.70 ਫ਼ੀਸਦ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 391160 ਵਿਦਿਆਰਥੀ ਸਨ, ਇਸ ਸਾਲ ਹੁਣ ਤੱਕ 417372 ਵਿਦਿਆਰਥੀ ਦਾਖ਼ਲਾ ਲੈ ਚੁੱਕੇ ਹਨ। ਜੇਕਰ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਤ ਜ਼ਿਲ੍ਹਿਆਂ ਐੱਸ. ਏ. ਐੱਸ. ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਐੱਸ. ਬੀ. ਐੱਸ. ਨਗਰ ,ਬਠਿੰਡਾ, ਫਿਰੋਜ਼ਪੁਰ, ਤਰਨਤਾਰਨ ਨੇ ਸੂਬੇ ਦੀ ਨਵੇਂ ਦਾਖ਼ਲਿਆਂ ਦੀ 10.38 ਫ਼ੀਸਦ ਵਾਧਾ ਦਰ ਨੂੰ ਪਾਰ ਕੀਤਾ ਹੈ। ਐੱਸ. ਏ. ਐਸ. ਨਗਰ (ਮੁਹਾਲੀ) 22.14 ਫ਼ੀਸਦ ਵਾਧੇ ਨਾਲ ਸਿਖ਼ਰ 'ਤੇ ਹੈ, ਫਤਿਹਗੜ੍ਹ ਸਾਹਿਬ 15.78 ਫ਼ੀਸਦ ਦੇ ਵਾਧੇ ਨਾਲ ਦੂਸਰੇ ਸਥਾਨ 'ਤੇ ਹੈ, ਲੁਧਿਆਣਾ 15.28 ਫ਼ੀਸਦ ਵਾਧੇ ਨਾਲ ਤੀਸਰੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਚੁੱਕੇ ਸਵਾਲਾਂ 'ਤੇ ਬੋਲੇ ਕੈਪਟਨ, ਕੁਝ ਇਸ ਤਰ੍ਹਾਂ ਦਿੱਤਾ ਜਵਾਬ

ਇਸ ਦਾਖਲਾ ਦਰ 'ਚ ਐੱਸ. ਬੀ. ਐੱਸ. ਚੌਥੇ, ਬਠਿੰਡਾ ਪੰਜਵੇਂ ,ਫਿਰੋਜ਼ਪੁਰ ਛੇਵੇਂ, ਤਰਨਤਾਰਨ ਸੱਤਵੇਂ ਸਥਾਨ 'ਤੇ ਹੈ। ਬਾਕੀ ਜ਼ਿਲਿਆਂ 'ਚ ਵੀ ਨਵੇਂ ਦਾਖ਼ਲਿਆਂ ਦੀ ਵਾਧਾ ਦਰ 'ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਨੇ ਪੌਣੇ ਅੱਠ ਫ਼ੀਸਦ ਦੀ ਵਾਧਾ ਦਰ ਨੂੰ ਪਾਰ ਕੀਤੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਸੀ. ਬੀ. ਐੱਸ. ਈ ਨਾਲ ਸਬੰਧਤ ਦਸਵੀਂ ਕਲਾਸ ਦਾ ਨਤੀਜੇ ਅਜੇ ਆਉਣਾ ਹੈ, ਜਿਸ ਕਾਰਨ ਹੋਰ ਵੀ ਵੱਡੀ ਗਿਣਤੀ 'ਚ ਦਾਖ਼ਲਾ ਵਧਣ ਦੇ ਅਸਾਰ ਹਨ।

ਇਹ ਵੀ ਪੜ੍ਹੋ : ਲਾਕ ਡਾਊਨ ਦੌਰਾਨ ਫੀਸਾਂ ਵਾਲੇ ਰੇੜਕੇ 'ਤੇ ਪੰਜਾਬ ਸਰਕਾਰ ਦੀ ਸਕੂਲਾਂ ਨੂੰ ਚਿਤਾਵਨੀ 


author

Gurminder Singh

Content Editor

Related News