ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ’ਚ ਆਈ ਗਿਰਾਵਟ ਤੋਂ ਬਾਅਦ ਆਕਸੀਜਨ ਦੀ ਡਿਮਾਂਡ ਹੋਈ ਘੱਟ

Wednesday, Jun 02, 2021 - 11:33 AM (IST)

ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ’ਚ ਆਈ ਗਿਰਾਵਟ ਤੋਂ ਬਾਅਦ ਆਕਸੀਜਨ ਦੀ ਡਿਮਾਂਡ ਹੋਈ ਘੱਟ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ’ਚ ਆਈ ਗਿਰਾਵਟ ਦੇ ਬਾਅਦ ਆਕਸੀਜਨ ਦੀ ਵੀ ਡਿਮਾਂਡ ਘੱਟ ਹੋ ਗਈ ਹੈ। ਪੰਜਾਬ ’ਚ ਆਕਸੀਜਨ ਦੀ ਰੋਜ਼ਾਨਾ ਦੀ ਮੰਗ ’ਚ 36 ਫ਼ੀਸਦੀ ਤੋਂ ਜ਼ਿਆਦਾ ਦੀ ਘਾਟ ਆਈ ਹੈ। ਇਹ 274.4 ਮੀਟ੍ਰਿਕ ਟਨ ਤੋਂ ਘੱਟ ਹੋਕੇ 174 . 8 ਮੀਟ੍ਰਿਕ ਟਨ ਹੋ ਗਈ ਹੈ, ਜਦੋਂਕਿ ਅੰਮ੍ਰਿਤਸਰ ’ਚ 32 ਮੀਟ੍ਰਿਕ ਟਨ ਦੇ ਬਾਅਦ ਹੁਣ ਸਿਰਫ਼ 15 ਮੀਟ੍ਰਿਕ ਟਨ ਆਕਸੀਜਨ ਹਸਪਤਾਲਾਂ ’ਚ ਖਪਤ ਹੋ ਰਹੀ ਹੈ। 

ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਪਹਿਲੀ ਵਾਰ 7 ਮਈ ਨੂੰ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ 10,000 ਦੇ ਪਾਰ ਹੋਈ ਸੀ ਅਤੇ ਅਗਲੇ 10 ਦਿਨਾਂ ’ਚ ਇਹ ਗਿਣਤੀ ਇਸ ਦੇ ਆਲੇ ਦੁਆਲੇ ਹੀ ਘੁੰਮਦੀ ਰਹੀ। ਇਸਨੇ ਆਕਸੀਜਨ ਦੀ ਰੋਜ਼ਾਨਾ ਦੀ ਮੰਗ ਨੂੰ 300 ਮੀਟ੍ਰਿਕ ਟਨ ਤੱਕ ਪਹੁੰਚਾ ਦਿੱਤਾ ਸੀ। ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ 18 ਮਈ ਤੋਂ ਵੱਧਣੀ ਸ਼ੁਰੂ ਹੋਈ ਅਤੇ 27 ਮਈ ਨੂੰ 5,000 ਤੋਂ ਹੇਠਾਂ ਆ ਗਈ, ਜਦੋਂਕਿ ਇਸ ਦੌਰਾਨ 4,740 ਕੋਰੋਨਾ ਮਰੀਜ਼ 30 ਮਈ ਨੂੰ ਆਕਸੀਜਨ ’ਤੇ ਸਨ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇ. ਡੀ. ਸਿੰਘ ਨੇ ਦੱਸਿਆ ਕਿ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਆਕਸੀਜਨ ਦੀ ਡਿਮਾਂਡ ਵੀ ਘੱਟ ਹੋ ਰਹੀ ਹੈ।

ਆਕਸੀਜਨ ਜਨਰੇਟਿੰਗ ਪਲਾਂਟ ਇੰਸਟਾਲੇਸ਼ਨ ਦਾ ਕੰਮ ਅਖ਼ੀਰਲੇ ਪੜਾਅ ’ਤੇ : 
ਗੁਰੂ ਨਾਨਕ ਦੇਵ ਹਸਪਤਾਲ ’ਚ ਆਕਸੀਜਨ ਜਨਰੇਟਿੰਗ ਪਲਾਂਟ ਦੀ ਇੰਸਟਾਲੇਸ਼ਨ ਦਾ ਕੰਮ ਅਖ਼ੀਰਲੇ ਪੜਾਅ ’ਤੇ ਹੈ। ਮੰਗਲਵਾਰ ਨੂੰ ਪਲਾਂਟ ਨੂੰ ਲਿਕਵਿਡ ਸਪਲਾਈ ਤੋਂ ਜੋੜਨ ਦੀ ਪ੍ਰੀਕ੍ਰਿਆ ਪੂਰੀ ਕੀਤੀ ਗਈ। ਇਸਦੇ ਬਾਅਦ ਇੱਥੇ ਆਟੋ ਚੇਂਜਰ ਲਗਾਇਆ ਜਾਵੇਗਾ। ਸ਼ੁੱਕਰਵਾਰ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਇਸ ਆਕਸੀਜਨ ਜਨਰੇਟਿੰਗ ਪਲਾਂਟ ਦਾ ਉਦਘਾਟਨ ਕਰਨਗੇ। ਡੀ. ਆਰ. ਡੀ. ਓ. ਦੁਆਰਾ ਭੇਜਿਆ ਗਿਆ ਇਹ ਪਲਾਂਟ ਇਕ ਮਿੰਟ ’ਚ ਇਕ ਹਜ਼ਾਰ ਲਿਟਰ ਆਕਸੀਜਨ ਤਿਆਰ ਕਰ ਸਕਦਾ ਹੈ। ਪੰਜਾਬ ’ਚ ਪਹਿਲ ਪਲਾਂਟ ਜੀ. ਐੱਨ. ਡੀ. ਐਚ. ਨੂੰ ਮਿਲਿਆ ਹੈ ਅਤੇ ਅਜੇ ਦੋ ਅਤੇ ਅਜਿਹੇ ਪਲਾਂਟ ਮਿਲਣਗੇ। ਡਾ.ਕੇ.ਡੀ. ਸਿੰਘ ਅਨੁਸਾਰ ਕੋਰੋਨਾ ਕਾਲ ’ਚ ਸਭ ਤੋਂ ਜ਼ਰੂਰੀ ਆਕਸੀਜਨ ਦੀ ਸਪਲਾਈ ਦੀ ਉਪਲਬਧਤਾ ਬਰਕਰਾਰ ਰੱਖਣ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਆਕਸੀਜਨ ਜਨਰੇਟਿੰਗ ਪਲਾਂਟ ਇੰਸਟਾਲ ਕੀਤਾ ਜਾ ਰਿਹਾ ਹਨ।


author

rajwinder kaur

Content Editor

Related News