ਜ਼ਿਲ੍ਹਾ ਫ਼ਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਜਾਰੀ, 3 ਬੀਬੀਆਂ ਦੀ ਮੌਤ ਸਣੇ, 229 ਮਾਮਲੇ ਆਏ ਸਾਹਮਣੇ

05/14/2021 5:38:32 PM

ਫਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਨਾਲ ਅੱਜ 3 ਹੋਰ ਮੌਤਾ ਹੋਈਆਂ ਹਨ ਅਤੇ ਮਰਨ ਵਾਲੀਆਂ ਤਿੰਨੋ ਹੀ ਔਰਤਾਂ ਹਨ, ਜਿਨ੍ਹਾਂ ਦੀ ਕ੍ਰਮਵਾਰ ਉਮਰ 29,62 ਅਤੇ 60 ਸਾਲ ਸੀ। ਇਹ ਫਿਰੋਜ਼ਪੁਰ ਅਰਬਨ, ਜੀਰਾ ਅਤੇ ਗੁਰੂਹਰਸਹਾਏ ਬਲਾਕ ਦੀਆਂ ਰਹਿਣ ਵਾਲੀਆਂ ਸੀ। ਇਨ੍ਹਾਂ ਮੌਤਾ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 292 ਤੱਕ ਪਹੁੰਚ ਗਹੀ ਹੈ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੋਰੋਨਾ ਪੀੜਤ ਮਰੀਜਾਂ ਦੇ ਠੀਕ ਹੋਣ ਦੀ ਗਿਣਤੀ ਜ਼ਿਆਦਾ ਹੀ। ਅੱਜ 360 ਪੀੜਤ ਠੀਕ ਹੋਏ ਹਨ, ਜਦਕਿ 229 ਹੋਰ ਲੋਕਾਂ ਦੀਆਂ ਰਿਪੋਰਟਾ ਪਾਜ਼ੇਟਿਵ ਆਈਆਂ ਹਨ। ਇਸ ਸਮੇਂ ਜ਼ਿਲ੍ਹੇ ਭਰ ਵਿਚ 1541 ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ 9923 ਲੋਕਾਂ ਦੀਆਂ ਰਿਪੋਰਟਾ ਪਾਜੇਟਿਵ ਆ ਚੁੱਕੀਆਂ ਹਨ, ਜਿਨ੍ਹਾਂ ’ਚੋਂ 8090 ਠੀਕ ਹੋ ਚੁੱਕੇ ਹਨ। 

ਇਹ ਵੀ ਪੜ੍ਹੋ:  ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ

ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਬੁੱਧਵਾਰ ਨੂੰ 184 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,494 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11297 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,75,949 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,84,702 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 79,950 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ: ਬਰਨਾਲਾ: ਸਿਹਤ ਵਿਭਾਗ ਦਾ ਸ਼ਰਮਨਾਕ ਕਾਰਾ, ਡੈੱਡ ਬਾਡੀ ਬੈੱਡ ’ਤੇ ਮਰੀਜ਼ ਤੜਪ ਰਿਹੈ ਜ਼ਮੀਨ ’ਤੇ


Shyna

Content Editor

Related News