ਕੋਰੋਨਾ ਦੀ ਮਾਰ, ਪੁਲਸ ਕਰਮਚਾਰੀ ਤੇ ਉਸਦੀ ਪਤਨੀ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Jun 30, 2020 - 06:25 PM (IST)

ਕੋਰੋਨਾ ਦੀ ਮਾਰ, ਪੁਲਸ ਕਰਮਚਾਰੀ ਤੇ ਉਸਦੀ ਪਤਨੀ ਦੀ ਰਿਪੋਰਟ ਆਈ ਪਾਜ਼ੇਟਿਵ

ਭਵਾਨੀਗੜ੍ਹ (ਵਿਕਾਸ, ਸੰਜੀਵ) : ਬਲਾਕ ਭਵਾਨੀਗੜ੍ਹ ਵਿਚ ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਪੁਸ਼ਟੀ ਕਰਦੇ ਹੋਏ ਡਾ.ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ ਨੇੜਲੇ ਪਿੰਡ ਗਹਿਲਾਂ ਦਾ ਰਹਿਣ ਵਾਲਾ ਲਖਵੀਰ ਸਿੰਘ (32) ਜੋ ਥਾਣਾ ਅਮਰਗੜ੍ਹ ਵਿਖੇ ਤਾਇਨਾਤ ਹੈ ਸਮੇਤ ਉਸਦੀ ਪਤਨੀ ਲਵਦੀਪ ਕੌਰ ਦੋਵੇਂ ਜਣੇ ਜਾਂਚ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਆਏ ਪਾਏ ਗਏ ਹਨ। 

ਡਾ. ਗਰਗ ਨੇ ਦੱਸਿਆ ਕਿ ਦੋਵੇਂ ਮਰੀਜ਼ਾਂ ਨੂੰ ਕੋਵਿਡ -19 ਕੇਅਰ ਸੈਂਟਰ ਘਾਬਦਾਂ ਵਿਖੇ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਬਲਾਕ ਭਵਾਨੀਗੜ੍ਹ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਇਕ ਦਰਜਨ 'ਤੇ ਪੁੱਜ ਗਈ ਹੈ।


author

Gurminder Singh

Content Editor

Related News