ਪਰਿਵਾਰ ਨਿਗਲਣ ਲੱਗਾ ਕੋਰੋਨਾ, ਪਟਵਾਰੀ ਤੇ ਉਸ ਦੇ ਪਿਤਾ ਦੀ ਮੌਤ, ਪੱਤਰਕਾਰ ਦੇ ਮਾਤਾ-ਪਿਤਾ ਨੇ ਵੀ ਤੋੜਿਆ ਦਮ

Friday, May 28, 2021 - 06:30 PM (IST)

ਪਰਿਵਾਰ ਨਿਗਲਣ ਲੱਗਾ ਕੋਰੋਨਾ, ਪਟਵਾਰੀ ਤੇ ਉਸ ਦੇ ਪਿਤਾ ਦੀ ਮੌਤ, ਪੱਤਰਕਾਰ ਦੇ ਮਾਤਾ-ਪਿਤਾ ਨੇ ਵੀ ਤੋੜਿਆ ਦਮ

ਬੁਢਲਾਡਾ (ਬਾਂਸਲ) : ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਜਿੱਥੇ ਸਰਕਾਰ ਵੱਲੋਂ ਟੀਕਾਕਰਨ, ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਸਮੇਂ ਸਿਰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਕੋਰੋਨਾ ਕਹਿਰ ਨਾਲ ਸ਼ਹਿਰ ਦੇ ਕਈ ਪਰਿਵਾਰਾਂ ਵਿਚ ਦੋ-ਦੋ ਮੌਤਾ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਵਾਰਡ ਨੰਬਰ 9 ਵਿਚ ਮਾਲ ਵਿਭਾਗ ਦਾ ਪਟਵਾਰੀ ਅਤੇ ਉਸਦੇ ਪਿਤਾ ਦੀ ਕਰੋਨਾ ਮਹਾਮਾਰੀ ਕਾਰਨ ਮੋਤ ਹੋ ਗਈ ਸੀ। ਉੱਥੇ ਸ਼ਹਿਰ ਦੇ ਇਕ ਪੱਤਰਕਾਰ ਦੇ ਪਿਤਾ ਅਤੇ ਮਾਤਾ ਨੂੰ ਵੀ ਇਸ ਕੋਰੋਨਾ ਮਹਾਮਾਰੀ ਦੇ ਦਬੋਚ ਲਿਆ ਹੈ। ਜਿਸ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਪਾਤੜਾਂ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਿਓ ਨੇ ਕੁਹਾੜੀ ਨਾਲ ਵੱਢਿਆ ਨੌਜਵਾਨ ਪੁੱਤ

ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਉਥੇ ਹੀ ਸਰਕਾਰ ਵਲੋਂ ਸੂਬੇ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ 10 ਜੂਨ ਤਕ ਲਈ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : ਮਲੋਟ ’ਚ ਨਾਬਾਲਗ ਮੁੰਡੇ ਨਾਲ ਵਹਿਸ਼ੀ ਘਟਨਾ ਦੇ ਮਾਮਲੇ ’ਚ ਪੁਲਸ ਦੀ ਸਖ਼ਤ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News