ਜਲੰਧਰ ’ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ, 41 ਦੀ ਰਿਪੋਰਟ ਆਈ ਪਾਜ਼ੇਟਿਵ

02/21/2021 6:35:16 PM

ਜਲੰਧਰ (ਰੱਤਾ): ਕੋਰੋਨਾ ਦੀ ਚਪੇਟ ’ਚ ਆਉਣ ਵਾਲਿਆਂ ਅਤੇ ਇਸ ਵਾਇਰਲ ਦੇ ਕਾਰਨ ਦਮ ਤੋੜਨ ਵਾਲਿਆਂ ਦੀ ਗਿਣਤੀ ’ਚ ਇਕ ਵਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ:  ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ 4 ਕਿਸਾਨ ਪਹੁੰਚੇ ਘਰੋ-ਘਰੀ,ਜਥੇਬੰਦੀਆਂ ਨੇ ਸਵਾਗਤ ਕਰਦੇ ਹੋਏ ਕੀਤਾ ਸਨਮਾਨਤ

ਐਤਵਾਰ ਨੂੰ ਵੀ ਜ਼ਿਲ੍ਹੇ ’ਚ ਜਿੱਥੇ ਕੋਰੋਨਾ ਨਾਲ ਪਿੰਡ ਬਿੱਲੀ ਚਾਓ ਦੇ 70 ਸਾਲਾ ਅਤੇ ਜੈਮਲ ਨਗਰ ਦੇ 65 ਸਾਲਾ ਪੁਰਸ਼ ਦੀ ਮੌਤ ਹੋ ਗਈ, ਉੱਥੇ 41 ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ, ਜਿਨ੍ਹਾਂ ’ਚੋਂ ਕੁੱਝ ਦੂਜੇ ਜ਼ਿਲ੍ਹਿਆਂ ਦੇ ਵੀ ਸਨ। ਪਾਜ਼ੇਟਿਵ ਆਉਣ ਵਾਲੇ ਰੋਗੀ ਤੇਜ਼ ਮੋਹਨ ਨਗਰ, ਕਮਲ ਬਿਹਾਰ, ਅਰਬਨ ਅਸਟੇਟ, ਮਾਲ ਰੋਡ ਮਾਡਲ ਟਾਊਨ, ਗੁਰੂ ਤੇਗ ਬਹਾਦੁਰ ਨਗਰ, ਚੀਮਾ ਨਗਰ ਅਤੇ ਬੀ.ਐੱਸ.ਐੱਫ, ਕੈਂਪਸ ਦੇ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ:  ਜਲੰਧਰ ’ਚ ਹਾਰਡਵੇਅਰ ਗੋਦਾਮ ਦੀ ਟੁੱਟੀ ਲਿਫ਼ਟ, ਇਕ ਦੀ ਮੌਤ

ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
* ਮਾਸਕ ਜ਼ਰੂਰ ਪਹਿਨੋ
* ਹੱਥ ਹਮੇਸ਼ਾ ਸਾਫ ਰੱਖੋ
* ਨਿਸ਼ਚਿਤ ਵਕਫੇ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
* ਅਲਕੋਹਲ ਯੁਕਤ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਦੇ ਰਹੋ
* ਛਿੱਕਣ ਅਤੇ ਖੰਘਣ ਸਮੇਂ ਮੂੰਹ ਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢਕ ਲਓ, ਇਸ ਤੋਂ ਬਾਅਦ ਉਸਨੂੰ ਬੰਦ ਡਸਟਬਿਨ ਵਿਚ ਸੁੱਟ ਦਿਓ
* ਜਿਨ੍ਹਾਂ ਨੂੰ ਸਰਦੀ-ਜ਼ੁਕਾਮ ਅਤੇ ਫਲੂ ਹੈ, ਉਨ੍ਹਾਂ ਕੋਲੋਂ ਦੂਰ ਰਹੋ
* ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ
* ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ

ਕੀ ਹਨ ਕੋਰੋਨਾ ਦੇ ਮੁੱਖ ਲੱਛਣ
* ਬੁਖਾਰ
* ਸੁੱਕੀ ਖੰਘ
* ਸਾਹ ਲੈਣ ਵਿਚ ਤਕਲੀਫ
* ਕੁਝ ਮਰੀਜ਼ਾਂ ਵਿਚ ਨੱਕ ਵਗਣਾ
* ਗਲੇ ਵਿਚ ਖਰਾਸ਼
* ਨੱਕ ਬੰਦ ਹੋਣਾ
* ਡਾਇਰੀਆ

ਇਹ ਵੀ ਪੜ੍ਹੋ: ਗੁਰਲਾਲ ਪਹਿਲਵਾਨ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਹੋਈ ਸੀ ਗੁੰਡਾਗਰਦੀ

ਕੁੱਲ ਸੈਂਪਲ - 607454
ਨੈਗੇਟਿਵ ਆਏ - 562029
ਪਾਜ਼ੇਟਿਵ ਆਏ - 21156
ਡਿਸਚਾਰਜ ਹੋਏ - 20181
ਮੌਤਾਂ ਹੋਈਆਂ - 692
ਐਕਟਿਵ ਕੇਸ - 283


Shyna

Content Editor

Related News