ਕਰਿਆਨਾ ਦੀ ਦੁਕਾਨ ਕਰਨ ਵਾਲੇ ਪਤੀ-ਪਤਨੀ ਪਾਏ ਗਏ ਕੋਰੋਨਾ ਪਾਜ਼ੇਟਿਵ

Sunday, Jul 05, 2020 - 06:00 PM (IST)

ਕਰਿਆਨਾ ਦੀ ਦੁਕਾਨ ਕਰਨ ਵਾਲੇ ਪਤੀ-ਪਤਨੀ ਪਾਏ ਗਏ ਕੋਰੋਨਾ ਪਾਜ਼ੇਟਿਵ

ਦਿੜ੍ਹਬਾ ਮੰਡੀ (ਅਜੈ) : ਸਥਾਨਕ ਸ਼ਹਿਰ ਦੀ ਸੁਰਜਨ ਬਸਤੀ ਦੇ ਵਸਨੀਕ ਪਤੀ-ਪਤਨੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਰਕੇ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹੰਸ ਰਾਜ (60) ਅਤੇ ਉਸ ਦੀ ਪਤਨੀ (58) ਸਾਲ ਵਾਸੀ ਦਿੜ੍ਹਬਾ ਦੋਵੇਂ ਸੰਗਰੂਰ ਵਿਖੇ ਕਰਵਾਏ ਗਏ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਉਕਤ ਪਤੀ-ਪਤਨੀ ਸ਼ਹਿਰ ਸੁਰਜਨ ਬਸਤੀ ਵਾਰਡ ਨੰਬਰ-7 ਵਿਚ ਰਹਿੰਦਾ ਹੈ ਅਤੇ ਹੰਸ ਰਾਜ ਲਿੰਕ ਰੋਡ 'ਤੇ ਕਰਿਆਨਾ ਦੀ ਦੁਕਾਨ ਕਰਦਾ ਹੈ ਜਿਸ ਕਰਕੇ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਜਵਾਨ ਦੀ ਹਿਮਾਚਲ ਪ੍ਰਦੇਸ਼ 'ਚ ਭੇਦਭਰੇ ਢੰਗ ਨਾਲ ਮੌਤ

ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਇਹ ਬੀਮਾਰੀ ਕਿੱਥੇ ਤੱਕ ਅਤੇ ਕਿਸਨੂੰ ਫੈਲੀ ਹੈ। ਇਸ ਮਾਮਲੇ ਸਬੰਧੀ ਐੱਸ.ਐੱਮ.ਓ. ਦਿੜ੍ਹਬਾ ਡਾਕਟਰ ਆਰਤੀ ਪਾਂਡਵ ਨੇ ਦੱਸਿਆ ਦੋਵੇਂ ਪਤੀ-ਪਤਨੀ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਲੈ ਜਾਇਆ ਗਿਆ ਹੈ। ਇਨ੍ਹਾਂ ਦੀ ਸੰਪਰਕ ਲੜੀ ਨੂੰ ਟਰੇਸ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ।

ਇਹ ਵੀ ਪੜ੍ਹੋ : ਕੇਂਦਰੀ ਆਰਡੀਨੈਂਸ 'ਤੇ ਕੈਪਟਨ ਦੀਆਂ ਬਾਦਲਾਂ ਨੂੰ ਖ਼ਰੀਆਂ-ਖ਼ਰੀਆਂ


author

Gurminder Singh

Content Editor

Related News