ਅਫ਼ਸੋਸਜਨਕ ਖ਼ਬਰ: ਕੋਰੋਨਾ ਕਾਰਨ ਕਿਸਾਨ ਆਗੂ ਦੀ ਮੌਤ

Tuesday, May 11, 2021 - 12:23 PM (IST)

ਅਫ਼ਸੋਸਜਨਕ ਖ਼ਬਰ: ਕੋਰੋਨਾ ਕਾਰਨ ਕਿਸਾਨ ਆਗੂ ਦੀ ਮੌਤ

ਸਾਦਿਕ (ਪਰਮਜੀਤ): ਦਿੱਲੀ ਸੰਘਰਸ਼ ਤੋਂ ਪਰਤੇ ਸਾਦਿਕ ਨੇੜੇ ਪਿੰਡ ਸਾਧੂਵਾਲਾ ਦੇ ਇਕ ਕਿਸਾਨ ਦੀ ਕੋਰੋਨਾ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਗਿਆਨੀ ਨਛੱਤਰ ਸਿੰਘ ਦੇ ਬੇਟੇ ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸਰਗਰਮ ਵਰਕਰ ਸਨ ਕਾਫੀ ਸਮਾਂ ਦਿੱਲੀ ਸੰਘਰਸ਼ ਵਿਚ ਲਗਾ ਕੇ ਬਿਲਕੁੱਲ ਠੀਕ ਠਾਕ ਪਰਤੇ ਸਨ ਅਤੇ ਹੁਣ ਦੁਬਾਰਾ ਜਾਣ ਦੀ ਤਿਆਰੀ ਕਰ ਰਹੇ ਸਨ , ਅਚਾਨਕ ਬੁਖਾਰ ਦੀ ਸ਼ਿਕਾਇਤ ਹੋਈ ਤਾਂ ਆਕਸੀਜਨ ਦੀ ਕਮੀ ਪਾਈ ਗਈ ।

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਦੱਸਿਆ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ । ਡਾਕਟਰ ਦੀ ਟੀਮ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਪੁੱਜੀ ਜਿਥੇ ਬੀ.ਕੇ.ਯੂ. ਏਕਤਾ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ, ਆਗੂ ਜਗਸੀਰ ਸਿੰਘ ਸੰਧੂ, ਬਖਤੌਰ ਸਿੰਘ ਸਾਦਿਕ ਆਦਿ ਵੱਲੋਂ ਮ੍ਰਿਤਕ ਦੇਹ ’ਤੇ ਜਥੇਬੰਦੀ ਦਾ ਝੰਡਾ ਪਾਇਆ ਗਿਆ । ਡਾਕਟਰ ਦੀ ਟੀਮ ਵੱਲੋਂ ਆਪਣੀ ਦੇਖ-ਰੇਖ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
 

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਆਪ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਤੇ ਦੋ ਦੋਸਤਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ


author

Shyna

Content Editor

Related News