ਜਲੰਧਰ ''ਚ ਸਿਹਤ ਵਿਭਾਗ ਦੀ ਰੇਡ, ਭਾਰੀ ਮਾਤਰਾ ''ਚ ਸੈਨੇਟਾਈਜ਼ਰ ਤੇ ਮਾਸਕ ਬਰਾਮਦ

Sunday, Mar 22, 2020 - 06:22 PM (IST)

ਜਲੰਧਰ (ਦੀਪਕ) : ਥਾਣਾ ਨੰਬਰ ਦੋ ਅਧੀਨ ਆਉਂਦੇ ਮਾਰਡਨ ਸਰਜੀਕਲ ਦੇ ਗੋਦਾਮਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਰੇਡ ਕਰਕੇ ਵੱਡੀ ਮਾਤਰਾ 'ਚ ਸੈਨੇਟਾਈਜ਼ਰ ਅਤੇ ਮਾਸਕ ਬਰਾਮਦ ਕੀਤੇ ਹਨ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਦੋ ਦੁਕਾਨਾਂ ਅਤੇ ਦੋ ਗੋਦਾਮ ਸੀਲ ਵੀ ਕਰ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ ਜਲੰਧਰ ਦੇ ਜੇਲ ਚੌਕ ਨੇੜੇ ਸਥਿਤ ਅਲਫਾ ਸਰਜੀਕਲ ਅਤੇ ਮਾਡਰਨ ਸਰਜੀਕਲ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ, ਇਹ ਦੋਵੇਂ ਦੁਕਾਨਾਂ ਇਕੋ ਹੀ ਹਨ। ਫਿਲਹਾਲ ਸਿਹਤ ਵਿਭਾਗ ਅਤੇ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ ''ਲੌਕ ਡਾਊਨ'', ਇਹ ਸਹੂਲਤਾਂ ਰਹਿਣਗੀਆਂ ਜਾਰੀ

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਸੈਨੇਟਾਈਜ਼ਰ ਅਤੇ ਮਾਸਕ ਦੀ ਮੰਗ ਵਧਣ ਕਾਰਨ ਇਨ੍ਹਾਂ ਦੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਭਾਵੇਂ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਇਨ੍ਹਾਂ ਚੀਜ਼ਾਂ ਦੇ ਮੁੱਲ ਤੈਅ ਕੀਤੇ ਗਏ ਹਨ ਪਰ ਬਾਵਜੂਦ ਇਸ ਦੇ ਸੈਨੇਟਾਈਜ਼ਰ ਅਤੇ ਮਾਸਕ ਦੁਕਾਨਦਾਰਾਂ ਵਲੋਂ ਭਾਰੀ ਕੀਮਤਾਂ 'ਤੇ ਵੇਚੇ ਜਾ ਰਹੇ ਹਨ। ਸਰਕਾਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੀ ਸੈਨੇਟਾਈਜ਼ਰ ਅਤੇ ਮਾਸਕ ਦੀ ਕਾਲਾਬਾਜ਼ਾਰੀ ਨਹੀਂ ਰੁੱਕ ਰਹੀ ਹੈ। 

ਇਹ ਵੀ ਪੜ੍ਹੋ : ਦੁਆਬਾ ''ਚ ''ਜਨਤਾ ਕਰਫਿਊ'' ਦਾ ਅਸਰ ਸੜਕਾਂ ''ਤੇ ਪਸਰੀ ਸੁੰਨ, ਦੇਖੋ ਤਸਵੀਰਾਂ 

PunjabKesari

ਪੰਜਾਬ 21 ਹੋਈ ਕੋਰੋਨਾ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਨਵਾਂਸ਼ਹਿਰ ਵਿਚ ਕੋਰੋਨਾ ਦੇ 7 ਹੋਰ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਹ ਉਹੀ ਲੋਕ ਹਨ ਜਿਹੜੇ 72 ਸਾਲਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 14 ਤੋਂ ਵੱਧ ਕੇ 21 ਹੋ ਗਈ ਹੈ।

PunjabKesari

ਨਵਾਂਸ਼ਹਿਰ ਦਾ ਬਜ਼ੁਰਗ ਬਲਦੇਵ ਸਿੰਘ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ। ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਅਤੇ ਬਾਅਦ ਵਿਚ ਪਿੰਡ ਪਠਾਲਾ 'ਚ ਹੋਏ ਧਾਰਮਿਕ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ


Gurminder Singh

Content Editor

Related News