ਕਿਡਨੀ ਪੀੜਤ ਵਿਅਕਤੀ ਸਮੇਤ 2 ਦੀ ਕੋਰੋਨਾ ਕਾਰਣ ਮੌਤ, 23 ਨਵੇਂ ਮਰੀਜ਼

Sunday, Oct 04, 2020 - 06:19 PM (IST)

ਕਿਡਨੀ ਪੀੜਤ ਵਿਅਕਤੀ ਸਮੇਤ 2 ਦੀ ਕੋਰੋਨਾ ਕਾਰਣ ਮੌਤ, 23 ਨਵੇਂ ਮਰੀਜ਼

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਨਵਾਂਸ਼ਹਿਰ ਵਿਖੇ ਕੋਰੋਨਾ ਦੇ 23 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਣ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 1706 ਹੋ ਗਿਆ ਹੈ ਜਦਕਿ 47 ਅਤੇ 70 ਸਾਲ ਦੇ 2 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਣ ਨਾਲ ਮ੍ਰਿਤਕਾ ਦਾ ਅੰਕੜਾ 53 ਹੋ ਗਿਆ।

ਸਿਵਲ ਸਰਜਨ ਡਾ. ਰਾਜਿੰਦਰ ਭਾਟੀਆਂ ਨੇ ਦੱਸਿਆ ਕਿ ਅਰਬਨ ਨਵਾਂਸ਼ਹਿਰ 'ਚ 1, ਬੰਗਾ ਅਤੇ ਮੁਜ਼ਫਰਪੁਰ ਵਿਖੇ 8-8, ਮੁਕੰਦਪੁਰ 'ਚ 4 ਅਤੇ ਬਲਾਚੌਰ ਬਲਾਕ 'ਚ 2 ਨਵੇਂ ਮਰੀਜ਼ ਮਿਲੇ ਹਨ। ਡਾ.ਭਾਟੀਆ ਨੇ ਦੱਸਿਆ ਕਿ ਬਲਾਕ ਸੁਜੋ ਦੇ 70 ਸਾਲ ਦੇ ਬਜ਼ੁਰਗ ਦੀ ਨਵਾਂਸ਼ਹਿਰ ਦੇ ਰਾਜਾ ਹਸਪਤਾਲ 'ਚ ਕੋਰੋਨਾ ਨਾਲ ਮੋਤ ਹੋ ਗਈ ਜਦਕਿ ਬੰਗਾ ਬਲਾਕ ਦੇ 47 ਸਾਲ ਦਾ ਵਿਅਕਤੀ ਜਿਹੜਾ ਕਿਡਨੀ ਬੀਮਾਰੀ ਨਾਲ ਵੀ ਪੀੜਤ ਸੀ ਦੀ ਜਲੰਧਰ ਦੇ 1 ਹਸਪਤਾਲ 'ਚ ਕੋਰੋਨਾ ਨਾਲ ਮੌਤ ਹੋਈ ਹੈ।

ਡਾ.ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 35,807 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ 'ਚ 1706 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 1447 ਰਿਕਵਰ ਹੋ ਚੁੱਕੇ ਹਨ, 53 ਦੀ ਮੌਤ ਹੋਈ ਹੈ, 21 ਦੇ ਨਤੀਜ਼ੇ ਅਵੇਟਿਡ ਹਨ ਜਦਕਿ 210 ਐਕਟਿਵ ਮਰੀਜ਼ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ 26 ਵਿਅਕਤੀਆਂ ਨੂੰ ਘਰ 'ਚ ਏਕਾਂਤਵਾਸ ਅਤੇ 157 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਅੱਜ 504 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।


author

Gurminder Singh

Content Editor

Related News