ਕੋਰੋਨਾ ਕਾਰਨ ਮਰੇ ਬਲਦੇਵ ਸਿੰਘ ਦੇ ਸੰਪਰਕ ’ਚ ਆਏ 200 ਲੋਕ, ਲਏ ਸੈਂਪਲ

03/26/2020 2:31:39 PM

ਅੰਮ੍ਰਿਤਸਰ (ਦਲਜੀਤ) - ਨਵਾਂਸ਼ਹਿਰ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਗਈ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ। ਸਿਹਤ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਮ੍ਰਿਤਕ ਦੇ ਸੰਪਰਕ ’ਚ ਆਉਣ ਵਾਲੇ 200 ਲੋਕਾਂ ਦੀ ਪਛਾਣ ਕਰ ਲਈ ਹੈ। ਅੰਮ੍ਰਿਤਸਰ ਤੋਂ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਇਲਾਵਾ ਸਿਹਤ ਵਿਭਾਗ ਦੇ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਵਲੋਂ ਮ੍ਰਿਤਕ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 110 ਸੈਂਪਲ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਲੈਬਾਰਟਰੀ ’ਚ ਲਾਏ ਜਾਣਗੇ, ਜਦਕਿ 90 ਸੈਂਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਭੇਜੇ ਜਾ ਰਹੇ ਹਨ। ਉਕਤ ਸਾਰੇ ਲੋਕਾਂ ਨੇ ਲਏ ਗਏ ਸੈਂਪਲਾਂ ਦੀ ਰਿਪੋਰਟ ਬੁੱਧਵਾਰ ਦੇਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪੜ੍ਹੋ ਇਹ ਖਬਰ ਵੀ - ਹੋਲੇ ਮਹੱਲੇ ਮੌਕੇ ਇਸ ਵਿਅਕਤੀ ਕੋਲ ਗਿਆ ਕੋਰੋਨਾ ਨਾਲ ਮਰਨ ਵਾਲਾ ਬਲਦੇਵ

ਪੜ੍ਹੋ ਇਹ ਖਬਰ ਵੀ - ਮੱਸਿਆ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, ਸ੍ਰੀ ਹਰਿਮੰਦਰ ਸਾਹਿਬ ’ਚ ਘੱਟ ਰਹੀ ਸੰਗਤਾਂ ਦੀ ਗਿਣਤੀ

ਦੱਸ ਦੇਈਏ ਕਿ ਛਾਤੀ ਵਿਚ ਦਰਦ ਨਾਲ ਮਰਨ ਵਾਲੇ ਜਨਮਨੀ ਤੋਂ ਆਏ ਬਲਦੇਵ ਸਿੰਘ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਪਿੰਡ ਪਠਲਾਵਾ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਸੀ। ਉਪਰੋਕਤ ਸਾਰੇ ਮੈਂਬਰਾਂ ਨੂੰ ਮ੍ਰਿਤਕ ਦੇ 3 ਲੜਕਿਆਂ ਤੋਂ ਇਲਾਵਾ 1 ਕੁੜੀ, ਇਕ ਨੂੰਹ ਅਤੇ ਇਕ 17 ਸਾਲਾ ਪੋਤੀ ਵੀ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਦੇ ਮ੍ਰਿਤਕ ਬਲਦੇਵ ਸਿੰਘ ਦੀ ਮੌਤ ਉਪਰੰਤ ਜਿੱਥੇ ਬਜ਼ੁਰਗ ਮਹਿਲਾ-ਪੁਰਸ਼ਾਂ ਸਣੇ 2 ਦਰਜਨ ਤੋਂ ਵੱਧ ਲੋਕ ਉਨ੍ਹਾਂ ਦੇ ਘਰ ਅਫਸੋਸ ਲਈ ਗਏ ਸਨ, ਉੱਥੇ ਹੀ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਪਿੰਡ ਦੇ ਹੀ ਇਕ ਧਾਰਮਕ ਸਮਾਗਮ ਅਟੈਂਡ ਕਰਨ ਤੋਂ ਇਲਾਵਾ ਕਰੀਬ ਤਿੰਨ ਦਿਨ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਂ ਬਿਤਾਇਆ ਸੀ ਜਿਸ ਦੌਰਾਨ ਉਸ ਨਾਲ ਪਿੰਡ ਦੇ ਕਰੀਬ 20-25 ਲੋਕ ਸਨ। ਪ੍ਰਸ਼ਾਸਨ ਲਈ ਉਪਰੋਕਤ ਮ੍ਰਿਤਕ ਬਜ਼ੁਰਗ ਦੇ ਸੰਪਰਕ 'ਚ ਆਉਣ ਵਾਲੇ ਅਜਿਹੇ ਲੋਕਾਂ ਦੀ ਪਛਾਣ ਕਰਨਾ ਇਕ ਗੰਭੀਰ ਚੁਣੌਤੀ ਹੈ।

ਪੜ੍ਹੋ ਇਹ ਖਬਰ ਵੀ - ਕੋਰੋਨਾ : ਡੇਰਾ ਬਿਆਸ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਆਪਣੇ ਭਵਨ ਵਰਤਣ ਦੀ ਪੇਸ਼ਕਸ਼

ਪੜ੍ਹੋ ਇਹ ਖਬਰ ਵੀ - ਪਹਿਲਾਂ ਪਤਨੀ ਦਾ ਕੁਹਾੜੀ ਮਾਰ ਕੀਤਾ ਕਤਲ, ਫਿਰ ਲੈ ਲਿਆ ਫਾਹਾ (ਤਸਵੀਰਾਂ)

ਪਿੰਡ ਪਠਲਾਵਾ ਵਿਖੇ ਕੋਰੋਨਾ ਵਾਇਰਸ ਨਾਲ ਮੌਤ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਹਰਕਤ 'ਚ ਆਏ ਸਿਹਤ ਵਿਭਾਗ ਵੱਲੋਂ ਜਿੱਥੇ ਹਾਲ ਹੀ 'ਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸਕ੍ਰੀਨਿੰਗ ਕਰਵਾਉਣ ਦੇ ਉਪਰਾਲਿਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅਜਿਹੇ ਵਿਅਕਤੀਆਂ 'ਚ ਸ਼ੱਕੀ ਲੱਛਣ ਪਾਏ ਜਾਣ ਵਾਲੇ ਕਰੀਬ 56 ਲੋਕਾਂ ਨੂੰ ਵਿਭਾਗ ਨੇ ਹੋਮ ਕੁਆਰੰਟੀਨ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਜ਼ਿਲੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਗਿਣਤੀ ਦਾ ਅੰਕੜਾ ਕਰੀਬ ਡੇਢ ਹਜ਼ਾਰ ਦੇ ਕਰੀਬ ਹੈ, ਜਦੋਂਕਿ ਇਸ 'ਚੋਂ ਅੱਧੇ ਲੋਕਾਂ ਤੱਕ ਹੀ ਵਿਭਾਗ ਦੀ ਪਹੁੰਚ ਹੋ ਸਕੀ ਹੈ। 


rajwinder kaur

Content Editor

Related News