ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦੀ ਕੋਰ ਕਮੇਟੀ ਗਠਿਤ, ਸਰਵੇਸ਼ਰਾਨੰਦ ਭ੍ਰੇਵਾ ਬਣੇ ਸ਼੍ਰੀ ਹਿੰਦੂ ਤਖ਼ਤ ਦੇ ਧਰਮਾਧੀਸ਼
Sunday, Feb 26, 2023 - 11:23 PM (IST)
ਲੁਧਿਆਣਾ/ਫਗਵਾੜਾ (ਸ਼ੰਮੀ) : ਸ਼੍ਰੀ ਹਿੰਦੂ ਤਖ਼ਤ ਦੇ ਕੌਮੀ ਧਰਮਾਧੀਸ਼ ਤੇ ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਜਗਤਗੁਰੂ ਪੰਚਾਨੰਦ ਗਿਰੀ ਜੀ ਦੇ ਬੀਤੇ ਦਿਨੀਂ ਬ੍ਰਹਮਲੀਨ ਹੋ ਜਾਣ, ਤਖ਼ਤ ਅਤੇ ਸਮਿਤੀ ਦੀ ਕਾਰਗੁਜ਼ਾਰੀ ਜਾਰੀ ਰੱਖਣ ਲਈ ਸੰਗਠਨ ਦੇ ਮੁੱਖ ਅਹੁਦੇਦਾਰਾਂ ਦੀ ਇਕ ਖ਼ਾਸ ਮੀਟਿੰਗ ਫਗਵਾੜਾ ਦੇ ਸ਼੍ਰੀ ਹਨੂਮਾਨ ਗੜ੍ਹੀ ਮੰਦਿਰ ’ਚ ਹੋਈ ।
ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ
ਇਸ ਮੀਟਿੰਗ ’ਚ ਸਾਰੇ ਮੈਂਬਰਾਂ ਵੱਲੋਂ ਇਕਮਤ ਹੋ ਕੇ ਜਗਤਗੁਰੂ ਜੀ ਦੇ ਦਿਖਾਏ ਹੋਏ ਰਸਤੇ ’ਤੇ ਚੱਲਣ ਦਾ ਸੰਕਲਪ ਲੈਂਦੇ ਹੋਏ ਉਨ੍ਹਾਂ ਵੱਲੋਂ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਦੇਸ਼ ਵਿਰੋਧੀ ਅੱਤਵਾਦ ਸਮਰਥਕ ਕੱਟੜਪੰਥੀ ਤਾਕਤਾਂ ਦੇ ਖਿਲਾਫ਼ ਡਟ ਕੇ ਕੰਮ ਕਰਨ ਦਾ ਫ਼ੈਸਲਾ ਲੈਂਦਿਆਂ ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਦੇ ਨਵੇਂ ਕੌਮੀ ਪ੍ਰਧਾਨ ਦੀ ਚੋਣ ਹੋਣ ਤਕ ਕਾਰਗੁਜ਼ਾਰੀ ਸੁਚਾਰੂ ਰੂਪ ’ਚ ਚਲਾਉਣ ਲਈ ਇਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਸਰਵਸ਼੍ਰੀ ਰਾਜੇਸ਼ ਕੇਹਰ, ਆਸ਼ੂਤੋਸ਼ ਗੌਤਮ (ਪਟਿਆਲਾ), ਸੁਣੀਰ ਸ਼ਰਮਾ ਸੋਨੂੰ (ਅੰਮ੍ਰਿਤਸਰ), ਦੀਪਕ ਭਾਰਦਵਾਜ (ਫਗਵਾੜਾ), ਅਸ਼ੋਕ ਤਿਵਾੜੀ, ਰਮੇਸ਼ ਦੱਤ (ਮੋਹਾਲੀ), ਮਨੀਸ਼ ਦੂਬੇ (ਚੰਡੀਗੜ੍ਹ) ਨੂੰ ਚੁਣਿਆ ਗਿਆ ਕਿ ਸਮਿਤੀ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤਕ ਸਾਰੇ ਪ੍ਰੋਗਰਾਮ ਉਲੀਕਣ ਲਈ ਇਹ ਕੋਰ ਕਮੇਟੀ ਕੰਮ ਕਰੇਗੀ।
ਇਹ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਸ ਮੌਕੇ ਜਗਤਗੁਰੂ ਜੀ ਦੀ ਅਗਵਾਈ ’ਚ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰਨ ਵਾਲੇ ਸ਼੍ਰੀ ਹਿੰਦੂ ਤਖ਼ਤ ਦੇ ਧਰਮਾਧੀਸ਼ ਵਜੋਂ ਸ਼੍ਰੀ ਕਾਲੀ ਮੱਠ ਦੇ ਮੁੱਖ ਸੰਚਾਲਕ ਸਵਾਮੀ ਸਰਵੇਸ਼ਰਾਨੰਦ ਭੇਰਵਾ ਜੀ ਨੂੰ ਚੁਣਦੇ ਹੋਏ ਤਖ਼ਤ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਖ਼ਤ ਦੇ ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ (ਲੁਧਿਆਣਾ) ਅਤੇ ਸ਼ਿਵ ਸ਼ਕਤੀ ਸੇਵਾ ਦਲ ਟਰੱਸਟ ਦੇ ਮੁਖੀ ਸਵਤੰਤਰ ਪਾਸਿ (ਪਟਿਆਲਾ) ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਬੀਤੇ ਦਿਨੀਂ ਅਜਨਾਲਾ ’ਚ ਕੱਟੜਪੰਥੀ ਤਾਕਤਾਂ ਵੱਲੋਂ ਪੁਲਸ ਥਾਣੇ ’ਤੇ ਕੀਤੇ ਗਏ ਹਮਲੇ ਦੀ ਕਰੜੀ ਨਿਖੇਧੀ ਕਰਦੇ ਹੋਏ ਹਮਲੇ ’ਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ ਤੇ ਆਉਣ ਵਾਲੇ ਦਿਨਾਂ ’ਚ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ਼ ਇਕ ਵੱਡਾ ਪ੍ਰੋਗਰਾਮ ਉਲੀਕਣ ’ਤੇ ਵਿਚਾਰ ਕਰਦਿਆਂ ਸਮਿਤੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਰਾਜਪਾਲ ਬਨਵਾਰੀਲਾਲ ਪੁਰੋਹਿਤ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ‘ਆਪ’ ਸਰਕਾਰ