ਨਿਊਜ਼ੀਲੈਂਡ 'ਚ ਕੁਕਰੀ ਅਤੇ ਨਰਸਿੰਗ ਦੇ ਖੇਤਰ 'ਚ ਬੇਹੱਦ ਸੰਭਾਵਨਾਵਾਂ

Saturday, Jun 29, 2019 - 12:17 PM (IST)

ਨਿਊਜ਼ੀਲੈਂਡ 'ਚ ਕੁਕਰੀ ਅਤੇ ਨਰਸਿੰਗ ਦੇ ਖੇਤਰ 'ਚ ਬੇਹੱਦ ਸੰਭਾਵਨਾਵਾਂ

ਲੁਧਿਆਣਾ (ਨਰੇਸ਼) : ਉੱਚ ਸਿੱਖਿਆ ਦੇ ਮਕਸਦ ਨਾਲ ਨਿਊਜ਼ੀਲੈਂਡ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਕੁਕਰੀ ਅਤੇ ਨਰਸਿੰਗ ਦੇ ਖੇਤਰਾਂ 'ਚ ਪੀ. ਆਰ. ਦੀਆਂ ਬੇਹਤਰੀਨ ਸੰਭਾਵਨਾਵਾਂ ਹਨ। ਲਿਹਾਜ਼ਾ ਜੇਕਰ ਸਟੂਡੈਂਟ ਨਿਊਜ਼ੀਲੈਂਡ ਜਾਣ ਦਾ ਮਨ ਬਣਾ ਰਹੇ ਹਨ ਤਾਂ ਦੋਵਾਂ ਖੇਤਰਾਂ ਨਾਲ ਜੁੜੇ ਕੋਰਸਾਂ 'ਚ ਹੀ ਦਾਖਲਾ ਲੈਣ। ਹੋਰ ਖੇਤਰਾਂ 'ਚ ਰੋਜ਼ਗਾਰ ਅਤੇ ਪੀ. ਆਰ. ਦੀਆਂ ਸੰਭਾਵਨਾਵਾਂ ਇਨ੍ਹਾਂ ਦੋਵਾਂ ਕੋਰਸਾਂ ਦੇ ਮੁਕਾਬਲੇ ਘੱਟ ਹਨ।
ਇਹ ਜਾਣਕਾਰੀ ਨਿਊਜ਼ੀਲੈਂਡ ਦੇ ਸਰਕਾਰੀ ਕਾਲਜ ਵੈਸਟਰਨ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਭਾਰਤ 'ਚ ਪ੍ਰਬੰਧਕ ਕੰਵਰਦੀਪ ਨੇ ਸਥਾਨਕ ਇਕ ਹੋਟਲ 'ਚ ਕਰਵਾਏ ਗਏ ਸੈਮੀਨਾਰ ਦੌਰਾਨ ਦਿੱਤੀ। ਇਸ ਸੈਮੀਨਾਰ ਦਾ ਆਯੋਜਨ ਸਟਡੀ ਅਬਰੋਡ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ।

ਇਸ ਦੌਰਾਨ 40 ਦੇ ਕਰੀਬ ਐਜੂਕੇਸ਼ਨ ਕੰਸਲਟੈਂਟਸ ਨੇ ਕੰਵਰਦੀਪ ਵੱਲੋਂ ਨਿਊਜ਼ੀਲੈਂਡ 'ਚ ਸਿੱਖਿਆ ਦੇ ਖੇਤਰ ਵਿਚ ਮੌਜੂਦ ਸੰਭਾਵਨਾਵਾਂ ਅਤੇ ਸਟੂਡੈਂਟ ਲਈ ਚੰਗੇਰੇ ਬਦਲਾਂ ਬਾਰੇ ਜਾਣਕਾਰੀ ਲਈ। ਕੰਵਰਦੀਪ ਨੇ ਦੱਸਿਆ ਕਿ ਸਿੱਖਿਆ ਦੌਰਾਨ ਵਿਦਿਆਰਥੀ ਹਫਤੇ 'ਚ 20 ਘੰਟੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਸਟਡੀ ਪੂਰੀ ਕਰਣ ਤੋਂ ਬਾਅਦ 3 ਸਾਲ ਤੱਕ ਬਾਹਰ ਕੰਮ ਵੀ ਕੀਤਾ ਜਾ ਸਕਦਾ ਹੈ। ਜਿਹੜੇ ਵਿਦਿਆਰਥੀ ਸਟਡੀ ਲਈ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ, ਉਨ੍ਹਾਂ ਨਾਲ ਸਪਾਊਸ ਵੀ ਜਾ ਸਕਦੇ ਹਨ ਅਤੇ ਸਪਾਊਸ ਨੂੰ ਕੰਮ ਕਰਣ ਦੀ ਆਜ਼ਾਦੀ ਵੀ ਹੈ।

ਇਸ ਸੈਮੀਨਾਰ 'ਚ ਐਸੋਸੀਏਸ਼ਨ ਦੇ ਪ੍ਰਧਾਨ ਮਿਤੇਸ਼ ਮਲਹੋਤਰਾ, ਜਨਰਲ ਸਕੱਤਰ ਨਿਤਿਨ ਚਾਵਲਾ ਤੋਂ ਇਲਾਵਾ ਵਿਕਾਸ ਸ਼ਰਮਾ, ਇੰਦਰਜੀਤ ਬੇਦੀ, ਨਿਤਿਨ ਮਿੱਤਲ, ਰਮਨਪ੍ਰੀਤ ਸਿੰਘ ਮਹਿਤਾ, ਰਿਧਿਮਾ ਜੈਨ ਅਤੇ ਦੀਪਕ ਅਰੋੜਾ ਸਮੇਤ ਐਸੋਸੀਏਸ਼ਨ ਦੇ ਕਈ ਮੈਂਬਰ ਮੌਜੂਦ ਸਨ।


author

Gurminder Singh

Content Editor

Related News