CLP ''ਚ ਰਾਣਾ ਇੰਦਰ ਪ੍ਰਤਾਪ ਦੀ ਮੌਜੂਦਗੀ ''ਤੇ ਵਿਵਾਦ, ਸਾਬਕਾ ਵਿਧਾਇਕ ਨੇ ਬਾਜਵਾ ਨੂੰ ਚਿੱਠੀ ਲਿਖ ਜਤਾਇਆ ਇਤਰਾਜ਼
Monday, Feb 24, 2025 - 10:53 PM (IST)

ਜਲੰਧਰ : ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਇੰਦਰ ਪ੍ਰਤਾਪ ਸਿੰਘ ਅੱਜ ਕਾਂਗਰਸ ਦੀ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਹੋਏ। ਉਹ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਬੇਟੇ ਹਨ। ਇਸ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਵਿਵਾਦ ਭਖ ਗਿਆ ਹੈ। ਹੁਣ ਸੁਲਤਾਨਪੁਰ ਲੋਧੀ ਦੇ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਇਸ ਉੱਤੇ ਇਤਰਾਜ਼ ਜ਼ਾਹਿਰ ਕਰ ਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਚਿੱਠੀ ਲਿਖੀ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਜ਼ਾਦ ਵਿਧਾਇਕ ਨੂੰ ਮੀਟਿੰਗ ਦਫਤਰ ਵਿਚ ਬੈਠੇ ਦੇਖ ਕੇ ਬਹੁਤ ਇਤਰਾਜ਼ ਹੋਇਆ। ਉਨ੍ਹਾਂ ਕਿਹਾ ਕਿ ਗੁਰਜੀਤ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਨੂੰ ਕਈ ਵੱਡੇ ਨੁਕਸਾਨ ਪਹੁੰਚਾਏ ਗਏ ਹਨ। ਜਿਵੇਂ ਕਿ 2022 ਵਿੱਚ ਸੁਲਤਾਨਪੁਰ ਲੋਧੀ ਦੀ ਸੀਟ ਪਰ ਬਤੌਰ ਮੰਤਰੀ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਡੱਟ ਕੇ ਕੀਤਾ ਪ੍ਰਚਾਰ। ਜਲੰਧਰ ਜਿਮਨੀ ਚੋਣਾਂ ਵਿੱਚ ਆਪਣਾ ਖ਼ਾਸਮ ਖਾਸ ਨੂੰ ਬਤੋਰ AAP ਉਮੀਦਵਾਰ ਬਣਾ ਕੇ ਦਿੱਤਾ CM ਭਗਵੰਤ ਮਾਨ ਜੀ ਨੂੰ ਤੋਹਫ਼ਾ। ਕਾਂਗਰਸ ਕੰਪੇਨ ਕਮੇਟੀ ਦਾ ਚੇਅਰਮੈਨ ਹੋਣ ਤੇ ਵੀ ਤਿੰਨ ਦਿਨ ਪਹਿਲਾਂ ਜਲੰਧਰ ਤੋਂ ਹੋਏ ਗਾਇਬ।
ਇਸ ਦੇ ਨਾਲ ਹੀ ਸਰਕਾਰ ਤੋਂ ਐਥੋਨਾਇਲ ਦਾ ਲਾਇਸੈਂਸ ਲੈਣ ਲਈ ਚੋਣਾਂ ਦਾ ਕੀਤਾ ਸੀ ਵੱਡਾ ਸੌਦਾ। ਮਾਲਵੇ ਵਿੱਚ ਮੱਕੀ ਤੇ MSP ਦੇਣ ਦੀ ਜਿੱਥੇ ਮੱਕੀ ਦੀ ਪੈਦਾਵਾਰ ਹੀ ਨਹੀਂ। ਉੱਥੇ ਆਪਣੇ ਕਾਰੋਬਾਰ ਨੂੰ ਵਾਧਾ ਦੇਣ ਅਤੇ ਬੀਜੇਪੀ ਅਤੇ ਅਡਾਨੀ ਦੀ ਕਿਸਾਨੀ ਨੂੰ ਪ੍ਰਾਈਵੇਟ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਾਉਣ ਅਤੇ ਕਿਸਾਨਾਂ ਦੀ ਯੋਗ ਮੰਗ MSP ਤੋਂ ਧਿਆਨ ਹਟਾਉਣ ਦੀ ਵੱਡੀ ਕੋਸ਼ਿਸ਼। ਜਲੰਧਰ ਜ਼ਿਮਨੀ ਚੋਣਾਂ ਦੌਰਾਨ ਹੀ ਕਰਵਾਇਆ ਆਪਣੇ ਸਕੇ ਭਤੀਜੇ ਨੂੰ ਆਪ ਵਿਚ ਸ਼ਾਮਿਲ। SEBI ਵੱਲੋਂ ਜ਼ਾਹਿਰ ਕੀਤੇ ਕਰੋੜਾਂ ਦੇ ਘਪਲੇ ਨੂੰ ਠੀਕ ਕਰਾਉਣ ਲਈ ਕਾਂਗਰਸ ਨੂੰ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼। 2017 ਦੀ ਸਰਕਾਰ ਵਿੱਚ 6600 ਕਰੋੜ ਵਾਧਾ ਦਾ ਅਨੁਮਾਨਤ ਬਜ਼ਟ ਪੇਸ਼ ਹੋਇਆ ਸੀ। ਪਰ ਇਸ ਜਨਾਬੇਵਾਲਾ ਦੀ ਮਿਲ ਤੋਂ ਇੱਕ ਟਰੱਕ ਦਾ ਐਕਸਾਈਜ਼ ਟੈਕਸ ਦੇ ਕੇ 50 ਤੋਂ ਵੱਧ ਟਰੱਕ ਬਾਹਰ ਕੱਢੇ ਜਾਂਦੇ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਆਪ ਜੀ ਨਾਲ ਆਪਣਾ ਇਤਰਾਜ਼ ਸਾਂਝਾ ਕਰਦੇ ਹੋਏ ਇਹ ਕਹਿਣਾ ਚਹੁੰਦਾ ਹਾਂ ਕਿ ਆਪ ਬੜੇ ਹੀ ਸੀਨੀਅਰ ਅਤੇ ਸੁਲਝੇ ਤਜ਼ੁਰਬੇਕਾਰ ਕਾਂਗਰਸ ਦੇ ਉੱਘੇ ਲੀਡਰ ਹੋ। ਮੈਂ ਆਪ ਜੀ ਦਾ ਬੜਾ ਸਤਿਕਾਰ ਕਰਦਾ ਹਾਂ ਅਤੇ ਆਸਾਵਾਦੀ ਹਾਂ ਕਿ ਤੁਸੀਂ ਸੂਬੇ ਦੀ ਸੇਵਾ ਲਈ ਹੋਰ ਤਰੱਕੀ ਕਰੋ। ਪਰ ਅੱਜ ਉਸ ਆਜ਼ਾਦ ਉਮੀਦਵਾਰ ਨੂੰ CLP ਦਫਤਰ ਮੀਟਿੰਗ ਵਿੱਚ ਬੈਠੇ ਦੇਖ ਕਰ ਬਹੁਤ ਇਤਰਾਜ਼ ਹੋਇਆ। ਲੋਕ ਅਕਸਰ ਇਨ੍ਹਾਂ ਨੂੰ ਆਪਣੇ ਕਾਰੋਬਾਰਾਂ ਨੂੰ ਪਹਿਲ ਦੇਣ ਖਾਤਰ ਕਦੇ CM ਭਗਵੰਤ ਮਾਨ ਨਾਲ ਕਦੇ BJP ਲੀਡਰਾਂ ਨਾਲ਼ ਕਦੇ ਬਾਦਲ ਪਰਿਵਾਰ ਨਾਲ ਦਿਖਾਈ ਦਿੰਦੇ ਰਹਿੰਦੇ ਹਨ। ਮੈਨੂੰ ਇਤਰਾਜ਼ ਨਹੀਂ ਹੋਣਾ ਸੀ ਅਗਰ ਇਹ ਕਾਂਗਰਸ 'ਚ ਸ਼ਮੂਲੀਅਤ ਕਰਕੇ ਮੀਟਿੰਗ ਦਾ ਹਿੱਸਾ ਬਣੇ ਹੁੰਦੇ ਪਰ ਬਿਨਾਂ ਸ਼ਮੂਲੀਅਤ ਕੀਤੇ ਕਾਂਗਰਸ ਦੇ ਇੰਨੇ ਵੱਡੇ ਲੀਡਰ ਦੀ ਮੀਟਿੰਗ ਵਿੱਚ ਬੈਠੇ ਹਨ ਇਸ 'ਤੇ ਹਰ ਕੋਇ ਇਤਰਾਜ਼ ਕਰੇਗਾ। ਹਾਲ 'ਚ ਹੀ ਇਨ੍ਹਾਂ ਨੇ ਪਾਰਟੀ ਦੀ ਮਰਿਯਾਦਾ ਭੰਗ ਕਰਦੇ ਹੋਏ ਵੱਡੇ ਲੀਡਰਾਂ ਖਿਲਾਫ ਚੈਨਲਾਂ ਤੇ ਟਿੱਪਣੀਆਂ ਕੀਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8