ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

Friday, Feb 10, 2023 - 04:39 PM (IST)

ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਸੈਂਟਰਲ ਟਾਊਨ 'ਚ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਵਾਹਨਾਂ ਦੀ ਕਰਾਸਿੰਗ ਨੂੰ ਲੈ ਕੇ ਪਹਿਲਾਂ ਇਕ ਜੀਪ ਸਵਾਰ ਸਿੱਖ ਨੌਜਵਾਨ ਨੇ ਝਗੜਾ ਕੀਤਾ, ਫਿਰ ਇਸ ਤੋਂ ਬਾਅਦ ਗਲੀ 'ਚ ਖੜ੍ਹੀ ਕਾਰ ਦੇ ਮਾਲਕ ਨੇ ਕਾਰ ਨੂੰ ਸਾਈਡ 'ਤੇ ਮੋੜ ਕੇ ਜੀਪ ਲਈ ਜਗ੍ਹਾ ਬਣਾਈ ਤਾਂ ਜੀਪ ਚਲਾ ਰਿਹਾ ਨੌਜਵਾਨ ਕਾਰ ਨੂੰ ਟੱਕਰ ਮਾਰ ਕੇ ਭੱਜ ਗਿਆ। ਕਾਰ ਮਾਲਕ ਨੇ ਜੀਪ ਦਾ ਨੰਬਰ ਪੀ. ਬੀ. 67-9632 ਨੋਟ ਕਰਕੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। 

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'

PunjabKesari
ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਕਾਰ ਚਾਲਕ ਗੱਡੀ ਲੈ ਕੇ ਤੰਗ ਗਲੀ ਵਿੱਚ ਇਕ ਥਾਂ ’ਤੇ ਖੜ੍ਹਾ ਕਰ ਦਿੰਦਾ ਹੈ। ਉਸ ਦੇ ਸਾਹਮਣੇ ਇਕ ਕਾਰ ਵੀ ਖੜ੍ਹੀ ਸੀ। ਅਜੇ ਉਹ ਕਾਰ ਮਾਲਕ ਗੱਡੀ ਨੂੰ ਪਾਰਕ ਕਰਕੇ ਹੇਠਾਂ ਉਤਰਦਾ ਹੈ ਕਿ ਦੂਜੇ ਪਾਸੇ ਇਕ ਜੀਪ ਵਿਚ ਸਿੱਖ ਨੌਜਵਾਨ ਆਉਂਦੀ ਹੈ। 


ਗਲੀ ਵਿੱਚ ਜਗ੍ਹਾ ਨਾ ਹੋਣ 'ਤੇ ਉਹ ਕਾਰ ਦੇ ਮਾਲਕ ਨੂੰ ਕਾਰ ਨੂੰ ਪਾਸੇ ਕਰਨ ਲਈ ਕਹਿੰਦਾ ਹੈ। ਇਸ ਦੌਰਾਨ ਦੋਵਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਕੁਝ ਲੋਕ ਬਚਾਅ ਕਰਕੇ ਉਨ੍ਹਾਂ ਨੂੰ ਵੱਖ ਕਰ ਦਿੰਦੇ ਹਨ। ਕਾਰ ਮਾਲਕ ਆਪਣੀ ਕਾਰ ਨੂੰ ਕੰਧ ਵੱਲ ਲਾ ਦਿੰਦਾ ਹੈ। ਜੀਪ ਨੂੰ ਨਿਕਲਣ ਲਈ ਰਸਤਾ ਬਣਾਉਂਦਾ ਹੈ ਪਰ ਜਦੋਂ ਜੀਪ ਚਾਲਕ ਜੀਪ ਵਿੱਚ ਬੈਠ ਕੇ ਉੱਥੋਂ ਜਾਣ ਲੱਗਾ ਤਾਂ ਫਿਰ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ। ਕਾਰ ਮਾਲਕ ਉਸ ਨੂੰ ਕਹਿੰਦਾ ਹੈ ਕਿ ਬਹੁਤ ਥਾਂ ਹੈ, ਉਹ ਜੀਪ ਕੱਢ ਲਵੇ। ਪਰ ਸਿੱਖ ਨੌਜਵਾਨ ਨੇ ਜਾਣਬੁੱਝ ਕੇ ਜੀਪ ਨਾਲ ਖੜ੍ਹੀ ਕਾਰ ਵਿੱਚ ਟੱਕਰ ਮਾਰ ਦਿੰਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਜੀਪ ਦੀ ਟੱਕਰ ਕਾਰਨ ਕਾਰ ਦਾ ਅਗਲਾ ਹਿੱਸਾ ਟੁੱਟ ਗਿਆ।

ਇਹ ਵੀ ਪੜ੍ਹੋ :  ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News