ਲੋਕ ਸਭਾ ਚੋਣਾਂ : ਟਿਕਟ ਨੂੰ ਲੈ ਕੇ ਵਧੇਗਾ ਕਾਂਗਰਸ ’ਚ ਵਿਵਾਦ, ਵੱਡੇ ਨੇਤਾਵਾਂ ਵੱਲੋਂ ਪਾਰਟੀ ਛੱਡਣ ਨਾਲ ਵਧੀ ਮੁਸ਼ਕਲ

Thursday, Feb 15, 2024 - 09:20 AM (IST)

ਲੋਕ ਸਭਾ ਚੋਣਾਂ : ਟਿਕਟ ਨੂੰ ਲੈ ਕੇ ਵਧੇਗਾ ਕਾਂਗਰਸ ’ਚ ਵਿਵਾਦ, ਵੱਡੇ ਨੇਤਾਵਾਂ ਵੱਲੋਂ ਪਾਰਟੀ ਛੱਡਣ ਨਾਲ ਵਧੀ ਮੁਸ਼ਕਲ

ਲੁਧਿਆਣਾ (ਹਿਤੇਸ਼) - ਲੋਕ ਸਭਾ ਚੋਣ ਦੌਰਾਨ ਭਾਜਪਾ ਖਾਸ ਕਰ ਕੇ ਪੀ. ਐੱਮ. ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਜਾ ਰਹੇ ‘ਇੰਡੀਆ ਮਹਾਗੱਠਜੋੜ’ ’ਚ ਇਕ ਤੋਂ ਬਾਅਦ ਇਕ ਕਰ ਕੇ ਹੋ ਰਹੇ ਵਖਰੇਵੇਂ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਮਿਲ ਕੇ ਚੋਣ ਲੜਨ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ।

ਇਹ ਵੀ ਪੜ੍ਹੋ :    ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ ਮਿਲੇਗੀ ਟ੍ਰੇਨ ਦੀ

ਇਸ ਦੇ ਤਹਿਤ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਕਾਂਗਰਸ ਨੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਦੇ ਰੂਪ ’ਚ ਲੋਕ ਸਭਾ ਚੋਣ ਦਾ ਬਿਗੁਲ ਵਜਾ ਦਿੱਤਾ ਹੈ। ਭਾਵੇਂ ਇਸ ਰੈਲੀ ਦੌਰਾਨ ਖੜਗੇ ਵੱਲੋਂ ਲੋਕ ਸਭਾ ਚੋਣ ’ਚ ਜਿੱਤ ਹਾਸਲ ਕਰਨ ਲਈ ਵਰਕਰਾਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਨਵਜੋਤ ਸਿੱਧੂ ਨੂੰ ਲੈ ਕੇ ਪਾਰਟੀ ਦੇ ਅੰਦਰ ਅਤੇ ਖੁੱਲ੍ਹੇਆਮ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦੌਰਾਨ ਲੋਕ ਸਭਾ ਚੋਣ ਦੌਰਾਨ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਨੂੰ ਲੈ ਕੇ ਕਾਂਗਰਸ ਇਕ ਹੋਰ ਵਿਵਾਦ ਮੁੱਲ ਲੈਣ ਜਾ ਰਹੇ ਹਨ।

ਇਸ ਦੇ ਤਹਿਤ ਮੌਜੂਦਾ ਸੰਸਦ ਮੈਂਬਰਾਂ ਦੀ ਸੀਟ ’ਤੇ ਵੀ ਉਮੀਦਵਾਰਾਂ ਤੋਂ ਟਿਕਟਾਂ ਦੀਆਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਕ੍ਰੀਨਿੰਗ ਕਮੇਟੀ ਵੱਲੋਂ 65 ਨਾਵਾਂ ਦਾ ਪੈਨਲ ਬਣਾ ਕੇ ਚੇਅਰਮੈਨ ਭਗਤ ਚਰਨ ਦਾਸ ਨੂੰ ਸੌਂਪਣ ਦਾ ਸਮਾਚਾਰ ਹੈ।

ਇਨ੍ਹਾਂ ’ਚੋਂ ਜੋ ਲੋਕ ਮੌਜੂਦਾ ਸੰਸਦ ਮੈਂਬਰਾਂ ਦੀ ਸੀਟ ’ਤੇ ਟਿਕਟ ਹਾਸਲ ਕਰਨ ਲਈ ਜ਼ੋਰ ਅਜਮਾਇਸ਼ ਕਰਨਗੇ, ਉਹ ਅੱਗੇ ਚੱਲ ਕੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਹੀ ਪਾਰਟੀ ਵੱਲੋਂ ਇਕ ਵਾਰ ਫਿਰ ਉਮੀਦਵਾਰ ਬਣਾਉਣ ਦੀ ਸੂਰਤ ’ਚ ਸਾਥ ਦੇਣ ਜਾਂ ਨਾ ਦੇਣ, ਇਸ ਦੀ ਕੋਈ ਗਾਰੰਟੀ ਨਹੀਂ ਹੈ।

ਇਸ ਦੇ ਤਹਿਤ ਮੌਜੂਦਾ ਸੰਸਦ ਮੈਂਬਰਾਂ ਦੀ ਸੀਟ ’ਤੇ ਵੀ ਟਿਕਟਾਂ ਦੀਆਂ ਅਰਜ਼ੀਆਂ ਮੰਗਣ ਦਾ ਫੈਸਲਾ ਕਾਂਗਰਸ ਲਈ ਘਾਟੇ ਦਾ ਸੌਦਾ ਸਾਬਿਤ ਹੋ ਸਕਦਾ ਹੈ, ਜਿਸਦੇ ਸੰਕੇਤ ਪ੍ਰਦੇਸ਼ ਇੰਚਾਰਜ ਦਵਿੰਦਰ ਯਾਦਵ ਵੱਲੋਂ ਲੋਕ ਸਭਾ ਸੀਟ ਵਾਈਜ਼ ਕੀਤੀ ਗਈ ਮੀਟਿੰਗ ਦੌਰਾਨ ਅੰਮ੍ਰਿਤਸਰ, ਰੋਪੜ ਵਿਚ ਹੋਏ ਹੰਗਾਮੇ ਦੇ ਰੂਪ ’ਚ ਪਹਿਲਾਂ ਹੀ ਦੇਖਣ ਨੂੰ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ :   ਭਾਰਤ 'ਚ ਪਲਾਂਟ ਲਗਾਉਣ ਤੋਂ ਝਿਜਕ ਰਹੀਆਂ ਚੀਨੀ ਕੰਪਨੀਆਂ, Xiaomi ਨੇ ਸਰਕਾਰ ਨੂੰ ਲਿਖਿਆ ਪੱਤਰ

ਇਹ ਹਨ ਕਾਂਗਰਸ ਦੇ ਮੌਜੂਦਾ ਐੱਮ. ਪੀ.

-ਸਾਬਕਾ ਕੇਂਦਰੀ ਮੰਤਰੀ ਮਨੀਸ਼ : ਅਨੰਦਪੁਰ ਸਾਹਿਬ

-ਰਵਨੀਤ ਸਿੰਘ ਬਿੱਟੂ : ਲੁਧਿਆਣਾ

-ਗੁਰਜੀਤ ਸਿੰਘ ਔਜਲਾ : ਅੰਮ੍ਰਿਤਸਰ

-ਡਾ. ਅਮਰ ਸਿੰਘ : ਫਤਿਹਗੜ੍ਹ ਸਾਹਿਬ

-ਜਸਬੀਰ ਸਿੰਘ ਡਿੰਪਾ : ਖਡੂਰ ਸਾਹਿਬ

-ਮੁਹੰਮਦ ਸਾਦੀਕ : ਫਰੀਦਕੋਟ

ਚੰਨੀ ਨਾਲ ਵਿਧਾਨ ਸਭਾ ਚੋਣ ਹਾਰੇ ਜਿੱਤੇ ਦਿੱਗਜਾਂ ’ਤੇ ਵੀ ਲਾਇਆ ਜਾ ਸਕਦਾ ਹੈ ਦਾਅ

ਜਾਣਕਾਰੀ ਮੁਤਾਬਕ ਸਕ੍ਰੀਨਿੰਗ ਕਮੇਟੀ ਵੱਲੋਂ ਲੋਕ ਸਭਾ ਚੋਣ ’ਚ ਟਿਕਟ ਦੇਣ ਦੇ ਜਿਨ੍ਹਾਂ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਂ ਸ਼ਾਮਲ ਹੈ, ਜੋ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਨਾਲ ਪਾਰਟੀ ਅਤੇ ਪਬਲਿਕ ਪਲੇਟਫਾਰਮ ’ਤੇ ਸਰਗਰਮ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣ ਹਾਰੇ ਜਿੱਤੇ ਦਿੱਗਜਾਂ ’ਤੇ ਵੀ ਦਾਅ ਲਗਾਇਆ ਜਾ ਸਕਦਾ ਹੈ।

ਵੱਡੇ ਨੇਤਾਵਾਂ ਵੱਲੋਂ ਪਾਰਟੀ ਛੱਡਣ ਦੀ ਵਜ੍ਹਾ ਨਾਲ ਵਧ ਗਈ ਹੈ ਮੁਸ਼ਕਿਲ

ਪਿਛਲੇ ਕੁਝ ਸਮੇਂ ਦੌਰਾਨ ਵੱਡੇ ਨੇਤਾਵਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਲੋਕ ਸਭਾ ਚੋਣ ’ਚ ਨਵੇਂ ਉਮੀਦਵਾਰਾਂ ਦੀ ਚੋਣ ’ਚ ਸਮੱਸਿਆ ਆ ਰਹੀ ਹੈ। ਇਨ੍ਹਾਂ ਵਿਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਗੁਰਦਾਸਪੁਰ ’ਚ ਸੁਨੀਲ ਜਾਖੜ, ਬਠਿੰਡਾ ਵਿਚ ਚੋਣ ਲੜ ਚੁੱਕੇ ਮਨਪ੍ਰੀਤ ਬਾਦਲ ਦਾ ਨਾਂ ਸ਼ਾਮਲ ਹੈ, ਜਿੱਥੇ ਨਵੇਂ ਚਿਹਰਿਆਂ ਦੀ ਭਾਲ ਲਈ ਕਾਂਗਰਸ ਨੂੰ ਕਾਫੀ ਮੁਸ਼ੱਕਤ ਕਰਨੀ ਹੋਵੇਗੀ।

ਇਹ ਵੀ ਪੜ੍ਹੋ :    UPI ਗਲੋਬਲ ਹੋਣ ਦੀ ਰਾਹ 'ਤੇ, ਹੁਣ ਸ਼੍ਰੀਲੰਕਾ ਅਤੇ ਮਾਰੀਸ਼ਸ 'ਚ ਵੀ ਮਿਲਣਗੀਆਂ ਸੇਵਾਵਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News