ਪੇਪਰ ਦੌਰਾਨ ਨਕਲ ਕਰਦਾ ਵਿਦਿਆਰਥੀ ਕਾਬੂ

10/12/2020 12:04:17 AM

ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ, (ਬਲਵਿੰਦਰ ਕੌਰ,ਪੰਛੀ)- ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਇਕ ਰੀਜਨਲ ਸੈਂਟਰ ਵਿਖੇ ਮੈਡੀਕਲ ਅਫਸਰ ਡੈਟੇਲ ਦੀ ਭਰਤੀ ਸੰਬਧੀ ਪ੍ਰੀਖਿਆ ਚੱਲ ਰਹੀ ਸੀ, ਇਸ ਪ੍ਰੀਖਿਆ ਦੌਰਾਨ ਨਕਲ ਕਰਦੇ ਵਿਦਿਆਰਥੀ ਨੂੰ ਕਾਬੂ ਕੀਤਾ ਗਿਆ।

ਜਾਣਕਾਰੀ ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਮੈਡੀਕਲ ਖੇਤਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਸਾਮੀਆਂ ਲਈ ਬੀਤੇ ਐਤਵਾਰ ਨੂੰ ਪ੍ਰੀਖਿਆ ਲਈ ਜਾ ਰਹੀ ਸੀ, ਜਿਸ ’ਚ ਵੱਖ-ਵੱਖ ਥਾਵਾਂ ਤੋਂ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਬਾਬਾ ਫਰੀਦ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਵਿਖੇ ਪ੍ਰੀਖਿਆ ਕੇਂਦਰ ’ਚ ਮੈਡੀਕਲ ਅਫਸਰ (ਡੈਂਟਲ) ਦੀ ਪ੍ਰੀਖਿਆ ਦੇਣ ਪਹੁੰਚੇ ਬਿਕਰਮਜੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਕੈਰੋਂ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਵਲੋਂ ਨਕਲ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਜਦੋਂ ਪ੍ਰੀਖਿਆ ਲੈ ਰਹੇ ਸਟਾਫ ਨੂੰ ਸ਼ੱਕ ਹੋਇਆ ਤਾਂ ਸਟਾਫ ਵਲੋਂ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਕਤ ਨੌਜਵਾਨ ਕੋਲੋਂ ਮੋਬਾਇਲ ਫੋਨ ਅਤੇ ਬਲੂਟੁੱਥ ਬਰਾਮਦ ਕੀਤਾ ਗਿਆ।

ਇਸ ਉਪਰੰਤ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਵਲੋਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਪ੍ਰਿੰਸੀਪਲ ਚਰਨਜੀਤ ਕੌਰ ਦੀ ਸ਼ਿਕਾਇਤ ’ਤੇ ਤਫਤੀਸ਼ ਕਰਦਿਆਂ ਪ੍ਰੀਖਿਆ ਲੈ ਰਹੇ ਅਬਜ਼ਰਵਰਾਂ ਅਤੇ ਪ੍ਰੀਖਿਆ ਦੇ ਰਹੇ ਨੌਜਵਾਨ ਬਿਕਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।


Bharat Thapa

Content Editor

Related News