ਚੋਰੀ ਦੇ ਮੋਟਰਸਾਈਕਲਾਂ ਸਣੇ 2 ਕਾਬੂ
Sunday, Aug 20, 2017 - 04:06 AM (IST)

ਜਲਾਲਾਬਾਦ, (ਜਤਿੰਦਰ)— ਸਦਰ ਥਾਣਾ ਪੁਲਸ ਨੇ ਚੋਰੀ ਦੇ ਮੋਟਰਸਾਈਕਲਾਂ ਸਣੇ 2 ਚੋਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰੇਮ ਨਾਥ ਨੇ ਦੱਸਿਆ ਕਿ ਪੁਲਸ ਪਾਰਟੀ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ 'ਚ ਪਿੰਡ ਜੈਮਲਵਾਲਾ ਦੇ ਲਾਗੇ ਗਸ਼ਤ ਕਰ ਰਹੀ ਸੀ ਕਿ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਰਹੇ ਜਸਵਿੰਦਰ ਸਿੰਘ ਲਾਡੀ ਅਤੇ ਜਗਸੀਰ ਸਿੰਘ ਜੱਗੀ ਵਾਸੀ ਚੱਕ ਬਲੋਚਾਂ ਮਹਾਲਮ ਨੂੰ ਜਦੋਂ ਰੋਕ ਕੇ ਮੋਟਰਸਾਈਕਲਾਂ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਪੁਲਸ ਨੇ ਦੋਵਾਂ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।