ਨਸ਼ੀਲੀਆਂ ਗੋਲੀਆਂ ਅਤੇ ਦੜਾ-ਸੱਟਾ ਲਾਉਂਦੇ 8 ਕਾਬੂ

Thursday, Dec 14, 2017 - 12:53 AM (IST)

ਨਸ਼ੀਲੀਆਂ ਗੋਲੀਆਂ ਅਤੇ ਦੜਾ-ਸੱਟਾ ਲਾਉਂਦੇ 8 ਕਾਬੂ

ਮੋਗਾ,   (ਆਜ਼ਾਦ)-  ਪੁਲਸ ਵੱਲੋਂ ਨਸ਼ੇ ਅਤੇ ਦੜਾ- ਸੱਟਾ ਲਾਉਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਔਰਤ ਸ਼ਰਾਬ ਸਮੱਗਲਰ ਭੱਜਣ 'ਚ ਸਫਲ ਹੋ ਗਈ। 
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮੁਖਿੰਦਰ ਸਿੰਘ ਜਦ ਪੁਲਸ ਪਾਰਟੀ ਸਮੇਤ ਪਿੰਡ ਗਲੋਟੀ ਕੋਲ ਗਸ਼ਤ ਕਰ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਸਿਕੰਦਰ ਸਿੰਘ ਨਿਵਾਸੀ ਪਿੰਡ ਕੋਟਲਾ ਅਤੇ ਪਰਮਜੀਤ ਸਿੰਘ ਨਿਵਾਸੀ ਕੋਟ ਈਸੇ ਖਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 
ਥਾਣਾ ਸਿਟੀ ਸਾਊਥ ਦੇ ਹੌਲਦਾਰ ਹਰਜਿੰਦਰ ਸਿੰਘ ਨੇ 24 ਬੋਤਲਾਂ ਸ਼ਰਾਬ ਬਰਾਮਦ ਕੀਤੀ, ਜਦਕਿ ਗੀਤਾ ਰਾਣੀ ਨਿਵਾਸੀ ਸਾਧਾਂ ਵਾਲੀ ਬਸਤੀ ਮੋਗਾ ਪੁਲਸ ਦੇ ਕਾਬੂ ਨਹੀਂ ਆ ਸਕੀ। ਔਰਤ ਸਮੱਗਲਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਹੌਲਦਾਰ ਬਲਵੀਰ ਸਿੰਘ ਨੇ ਪਿੰਡ ਗਿੱਲ ਕੋਲ ਬਲਵੰਤ ਸਿੰਘ ਨਿਵਾਸੀ ਪਿੰਡ ਚੰਦਪੁਰਾਣਾ ਨੂੰ ਕਾਬੂ ਕਰ ਕੇ 9 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਥਾਣਾ ਸਿਟੀ ਸਾਊਥ ਦੇ ਹੌਲਦਾਰ ਸੁਖਪਾਲ ਸਿੰਘ ਨੇ ਨੈਸਲੇ ਫਾਟਕ ਕੋਲ ਜੂਆ ਖੇਡਦੇ ਰਾਜ ਕੁਮਾਰ ਨਿਵਾਸੀ ਗੁਰੂ ਨਾਨਕ ਨਗਰ ਮੋਗਾ, ਸੰਤ ਲਾਲ ਨਿਵਾਸੀ ਬਸਤੀ ਬੱਗੇਆਣਾ ਮੋਗਾ, ਹਰਧਵਿਸ਼ਵਾਸ ਨਿਵਾਸੀ ਇੰਦਰਾ ਕਾਲੋਨੀ ਮੋਗਾ ਤੇ ਜਸਵੀਰ ਸਿੰਘ ਨਿਵਾਸੀ ਪਿੰਡ ਬੁੱਕਣਵਾਲਾ ਨੂੰ ਕਾਬੂ ਕਰ ਕੇ ਤਾਸ਼ ਸਮੇਤ 575 ਰੁਪਏ ਬਰਾਮਦ ਕੀਤੇ।
ਹੌਲਦਾਰ ਗੁਰਦੇਵ ਸਿੰਘ ਨੇ ਵਿਸ਼ਵਕਰਮਾ ਨਗਰ ਮੋਗਾ ਕੋਲੋਂ ਕਾਲਾ ਸਿੰਘ ਨਿਵਾਸੀ ਵਿਸ਼ਵਕਰਮਾ ਨਗਰ ਮੋਗਾ ਨੂੰ ਦੜਾ-ਸੱਟਾ ਲਾਉਂਦੇ ਕਾਬੂ ਕੀਤਾ ਤੇ ਉਸ ਕੋਲੋਂ 420 ਰੁਪਏ ਬਰਾਮਦ ਕੀਤੇ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News